ਮਿਰਤਕ ਪ੍ਰਭਨੂਰ ਸਿੰਘ, ਉਮਰ 20 ਸਾਲ ਮਾਪਿਆਂ ਦਾ ਇਕਲੌਤਾ ਪੁੱਟ ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ

ਤਰਨਤਾਰਨ (ਜਸਬੀਰ ਸਿੰਘ) : ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਪੰਡੋਰੀ ਰੋਮਾਣਾ ਨੇ 20 ਸਾਲਾਂ ਪੰਜਾਬੀ ਨੌਜਵਾਨ ਪ੍ਰਭਨੂਰ ਸਿੰਘ ਦੀ ਇੰਗਲੈਂਡ ਵਿਚ ਹੋਈ ਮੌਤ ਮਿਰਤਕ ਚਾਰ ਭੈਣਾਂ ਦਾ ਸੀ ਇਕਲੌਤਾ ਭਰਾ ਅਤੇ ਅਜੇ ਉਸਨੂੰ ਇੰਗਲੈਂਡ ਗਈ 25 ਦਿਨ ਹੀ ਹੋਏ ਸਨ
ਇਸ ਬਾਰੇ ਮਿਰਤਕ ਦੇ ਪਿਤਾ ਅਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਹੋਣਹਾਰ ਲੜਕਾ ਪੜਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਜਿੱਦ ਕਰਨ ਲੱਗਾ ਜਿਸਦੇ ਉਨ੍ਹਾਂ ਆਪਣੀ ਡੇਢ ਏਕੜ ਜ਼ਮੀਨ ਵੇਚਕੇ ਉਸਨੂੰ ਕਰੀਬ 25 ਦਿਨ ਪਹਿਲਾਂ ਇੰਗਲੈਂਡ ਭੇਜਿਆ ਸੀ ਜਿਥੇ ਉਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ
ਇਸ ਸੰਬੰਧੀ ਮਿਰਤਕ ਦੀ ਭੈਣ ਨੇ ਦੱਸਿਆ ਕਿ ਉਹ ਚਾਰ ਭੈਣਾਂ ਹਨ ਅਤੇ ਉਨ੍ਹਾਂ ਦਾ ਇਹ ਛੋਟਾ ਭਰਾ ਸੀ ਜੋ ਪੜਾਈ ਵਿਚ ਹੋਣਹਾਰ ਹੋਣ ਕਰਕੇ ਉਸਦੇ ਆਈਲੈਸਟ ਵਿਚ 9 ਬੈਂਡ ਆਉਣ ਤੇ ਉਨ੍ਹਾਂ ਖਰਚਾ ਕਰ ਇੰਗਲੈਂਡ ਭੇਜ ਦਿੱਤਾ ਸੀ ਜਿਥੇ ਉਸਨੂੰ ਕੁਝ ਦਿਨ ਪਹਿਲਾਂ ਨੌਕਰੀ ਮਿਲਣ ਕਰਕੇ ਉਸਦੇ ਨਾਲ ਰਹਿ ਰਹੇ ਲੜਕੇ ਉਸ ਨਾਲ ਝਗੜਾ ਕਰਦੇ ਸਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਹੀ ਉਸਨੂੰ ਮਾਰ ਦਿੱਤਾ ਹੈ ਉਨ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਲੜਕੇ ਦੀ ਮਿਰਤਕ ਦੇਹ ਵਾਪਿਸ ਮੰਗਵਾਕੇ ਦਿੱਤੀ ਜਾਵੇ ਤਾਂ ਜੋ ਉਹ ਖੁਦ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ






