ਬਚਪਨ ਤੋਂ ਲਿਖਣ ਦਾ ਸ਼ੌਂਕ ਰੱਖਣ ਵਾਲੇ ਮਾਨਸੀਰਤ ਨੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾਇਆ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜੇਕਰ ਕੁਝ ਲਿਖਣ ਦਾ ਜਜ਼ਬਾ ਹੋਵੇ ਤਾਂ ਉਸ ਵਿਚ ਕੋਈ ਉਮਰ ਨਹੀਂ ਹੁੰਦੀ ਅਜਿਹਾ ਹੀ ਕਰ ਵਖਾਇਆ ਹੈ ਹਲਕਾਂ ਲੰਬੀ ਦੇ ਪਿੰਡ ਤਰਮਾਲਾ ਦੇ ਇਕ 16 ਸਾਲ ਦੇ ਗਿਆਰਵੀਂ ਵਿਚ ਪੜਨ ਵਾਲੇ ਮਾਨਸੀਰਤ ਸਿੰਘ ਗਿੱਲ ਨੇ ਜਿਸ ਨੂੰ ਬਚਪਨ ਵਿਚ ਹੀ ਚੰਗੀਆਂ ਫ਼ਿਲਮਾਂ ਦੇਖ ਅਤੇ ਕਿਤਾਬਾ ਪੜ ਕੇ ਕੁਝ ਲਿਖਣ ਦੀ ਰੁਚੀ ਜਾਗੀ ਉਸ ਮੇ ਪੜਾਈ ਦੇ ਨਾਲ ਨਾਲ ਆਪਣੇ ਆਪ ਕਿਵਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਆਪਣੇ ਦੋਸਤਾਂ ਨੂੰ ਦਿਖਉਦਾ ਰਿਹਾ ਜਿਨ੍ਹਾਂ ਨੇ ਉਸ ਦੀ ਪ੍ਰਸੰਸਾ ਕੀਤੀ ਅਤੇ ਹੌਸਲਾ ਮਿਲਿਆ ਉਸ ਨੇ ਆਪਣੀ ਪਹਿਲੀ ਹੀ ਅੰਗਰੇਜ਼ੀ ਵਿਚ ” ਦੀ ਪ੍ਰਿੰਟ ਆਫ ਮਾਈਂਡ ‘ ਜਿਸ ਨੂੰ ਪਬਲਿਸ਼ ਕਾਰਵਞਾਇਆ ਤਾਂ ਉਸ ਨੂੰ ਅਮੀਦ ਨਹੀਂ ਸੀ ਕਿ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਹੋ ਜਾਵੇਗੇ ਜਿਸ ਨੂੰ ਲੈ ਕੇ ਜਿਥੇ ਮਾਨਸੀਰਤ ਦੇ ਮਾਤਾ ਪਿਤਾ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਹਲਕੇ ਦੇ ਨਾਲ ਨਾਲ ਪੂਰੇ ਪੰਜਾਬ ਲਈ ਇਕ ਵੱਡੀ ਮਿਸਾਲ ਹੈ ।
ਮਾਨਸੀਰਤ ਗਿਲ ਦਾ ਏਨੀ ਛੋਟੀ ਉਮਰ ਵਿਚ ਇੰਡੀਆ ਬੁੱਕ ਆਫ ਰਿਕਾਡ ਵਿਚ ਨਾਮ ਦਰਜ ਹੋਣ ਨਾਲ ਉਣਾ ਦੀ ਮਾਤਾ ਵੀਰਪਾਲ ਕੌਰ ਤਰਮਾਲਾ ਨੇ ਖੁਸ਼ੀ ਸਾਂਝੀ ਕਰਦੇ ਕਿਹਾ ਕਿ ਮਾਨਕਿਰਤ ਨੂੰ ਬਚਪਨ ਵਿਚ ਹੀ ਕਿਤਾਬਾਂ ਪੜ੍ਹਨ ਦਾ ਸ਼ੋਕ ਸੀ ਅਤੇ ਹਮੇਸ਼ਾ ਹੋ ਕੁਝ ਲਿਖਦਾ ਰਹਿੰਦਾ ਸਾਨੂੰ ਡਰ ਸੀ ਕਿ ਪੜਾਈ ਵਿਚ ਕਮਜ਼ੋਰ ਨਾ ਰਹਿ ਜਾਵੇ ਪਰ ਇਸ ਦੇ ਹਰ ਕਲਾਸ ਵਿਚੋਂ ਚੰਗੇ ਨੰਬਰ ਆਉਦੇ ਹੋਣ ਕਰਕੇ ਅਸੀਂ ਇਸ ਨੂੰ ਨਹੀਂ ਰੋਕਿਆ ਅੱਜ ਖੁਸ਼ੀ ਹੋ ਰਹੀ ਹੈ ਕੇ ਇਸ ਨੇ ਕੁਝ ਲਿਖ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ






