16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਪਿੰਡ ਆਲਮਵਾਲਾ ’ਚ ਕਾਰ ਸਵਾਰਾਂ ਵੱਲੋਂ 12 ਸਾਲ ਦਾ ਬੱਚਾ...

ਮੋਗਾ ਦੇ ਪਿੰਡ ਆਲਮਵਾਲਾ ’ਚ ਕਾਰ ਸਵਾਰਾਂ ਵੱਲੋਂ 12 ਸਾਲ ਦਾ ਬੱਚਾ ਅਗਵਾ ।

ਅਗਵਾਕਾਰਾਂ ਦਾ ਸੁਰਾਗ ਲਗਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਮੁਤਾਬਕ ਹਾਲੇ ਅਗਵਾ ਦੇ ਕਾਰਨਾਂ ਦੇ ਪਤਾ ਨਹੀਂ ਲੱਗ ਸਕਿਆ ।

ਮੋਗਾ (ਹਰਪਾਲ ਸਹਾਰਨ) : ਇਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਆਲਮਵਾਲਾ ਵਿਖੇ ਅੱਜ ਬਾਅਦ ਦੁਪਹਿਰ ਤਕਰੀਬਨ 1 ਵਜੇ ਕਾਰ ਸਵਾਰ 12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ । ਮੌਕੇ ਉੱਤੇ ਪੁੱਜੀ ਪੁਲੀਸ ਮੁਢਲੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਵਾ ਕਾਰਾਂ ਦਾ ਸੁਰਾਗ ਲਗਾਉਣ ਲਈ ਜੁਟ ਗਈ ਹੈ ।
ਅਮਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਆਲਮਵਾਲਾ ਦੋਸਤ ਨਾਲ ਘਰ ਦੇ ਗੇਟ ਅੱਗੇ ਖੜ੍ਹਾ ਸੀ । ਬਾਅਦ ਦੁਪਹਿਰ ਤਕਰੀਬਨ 1 ਵਜੇ ਮਾਰੂਤੀ ਸਵਾਰ ’ਚ ਨੌਜਵਾਨਾਂ ਨੇ ਬੱਚਿਆਂ ਕੋਲੋਂ ਪੀਣ ਲਈ ਪਾਣੀ ਦੀ ਮੰਗ ਕੀਤੀ । ਇਕ ਬੱਚਾ ਘਰ ਅੰਦਰ ਪਾਣੀ ਲੈਣ ਲਈ ਚਲਾ ਗਿਆ। ਇਸ ਦੌਰਾਨ ਮਾਰੂਤੀ ’ਚ ਸਵਾਰ ਨੌਜਵਾਨ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਫ਼ਰਾਰ ਹੋ ਗਏ। ਡੀ.ਐੱਸ.ਪੀ. ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਗਵਾਕਾਰਾਂ ਦਾ ਸੁਰਾਗ ਲਗਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲੀਸ ਮੁਤਾਬਕ ਹਾਲੇ ਅਗਵਾ ਦੇ ਕਾਰਨਾਂ ਦੇ ਪਤਾ ਨਹੀਂ ਲੱਗ ਸਕਿਆ।

Today Now News

RELATED ARTICLES
- Advertisment -

POPULAR POSTS