
ਕੈਲਗਰੀ/ਕਨਾਨਾਸਕਿਸ (ਅਲਬਰਟਾ), ਕੈਨੇਡਾ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ 16-17 ਜੂਨ 2025 ਨੂੰ ਹੋ ਰਹੇ ਜੀ-7 ਸੰਮੇਲਨ ਵਿੱਚ ਭਾਗ ਲੈਣ ਲਈ ਕੈਨੇਡਾ ਪਹੁੰਚੇ ਹਨ, ਉਨ੍ਹਾਂ ਦੇ ਦੌਰੇ ਦੌਰਾਨ ਖਾਲਿਸਤਾਨੀ ਗਰੁੱਪਾਂ ਵੱਲੋਂ ਤੀਖਾ ਵਿਰੋਧ ਕੀਤਾ ਜਾ ਰਿਹਾ ਹੈ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਨੀਲੇ ਅਤੇ ਪੀਲੇ ਝੰਡੇ ਲਹਿਰਾ ਕੇ ਭਾਰਤ ਵਿਰੋਧੀ ਨਾਅਰੇ ਲਗਾਏ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰਾਂ ਹੱਥਕੜੀਆਂ ਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿਖਾ ਕੇ ਵਿਰੋਧ ਪ੍ਰਗਟਾਇਆ।
ਇਹ ਵਿਰੋਧ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੋਸ਼ ਨੂੰ ਲੈ ਕੇ ਖਾਲਿਸਤਾਨੀ ਅੰਦੋਲਨਕਾਰੀਆਂ ਨੇ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਵੱਲੋਂ ਇਸ਼ਾਰਾ ਦਿੱਤਾ ਗਿਆ ਹੈ ਕਿ ਇਹ ਪ੍ਰਦਰਸ਼ਨ ਮੋਦੀ ਦੇ ਦੌਰੇ ਦੀ ਪੂਰੀ ਮਿਆਦ ਦੌਰਾਨ ਜਾਰੀ ਰਹਿ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਵਧਾ ਦਿੱਤੀ ਹੈ।
ਖਾਲਿਸਤਾਨੀਆਂ ਦਾ ਕਹਿਣਾ ਹੈ ਕਿ ਜੀ-7 ਸੰਮੇਲਨ ਵਿਸ਼ਵ ਪੱਧਰ ਦੇ ਨੇਤਾਵਾਂ ਨੂੰ ਸੰਦੇਸ਼ ਦੇਣ ਦਾ ਮੌਕਾ ਹੈ ਕਿ ਭਾਰਤ ਵਿੱਚ ਘੱਟ ਗਿਣਤੀ ਸਿੱਖਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ। ਦੂਜੇ ਪਾਸੇ, ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਭਾਰਤ ਦੇ ਸਮਰਥਕ ਵੀ ਪੀਐਮ ਮੋਦੀ ਦੇ ਹੱਕ ਵਿੱਚ ਸੜਕਾਂ ‘ਤੇ ਉਤਰੇ ਹਨ। ਉਨ੍ਹਾਂ ਦਾ ਮੱਤ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਰਾਜਨੀਤਕ ਤਣਾਅ ਦੇ ਬਾਵਜੂਦ, ਦੋਵਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ ਕਿਉਂਕਿ ਭਾਰਤ ਇੱਕ ਵੱਡਾ ਉਭਰਦਾ ਹੋਇਆ ਖਪਤਕਾਰ ਬਾਜ਼ਾਰ ਹੈ।
ਭਾਰਤੀ ਸਮਰਥਕਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਫੈਸਲੇ ਦੀ ਸਾਰਾਹਨਾ ਕੀਤੀ ਕਿ ਉਨ੍ਹਾਂ ਨੇ ਖਾਲਿਸਤਾਨੀ ਲਾਬੀ ਦੇ ਵਿਰੋਧ ਦੇ ਬਾਵਜੂਦ ਮੋਦੀ ਨੂੰ ਸੰਮੇਲਨ ਲਈ ਅਧਿਕਾਰਕ ਤੌਰ ‘ਤੇ ਸੱਦਾ ਦਿੱਤਾ।
ਇਹ ਦੱਸਣਾ ਯੋਗ ਹੈ ਕਿ ਇਹ ਦੌਰਾ ਮੋਦੀ ਦੀ ਪਿਛਲੇ ਦਸ ਸਾਲਾਂ ਵਿੱਚ ਕੈਨੇਡਾ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਨੂੰ ਜੀ-7 ਦੇ ਮੰਚ ’ਤੇ ਲਗਾਤਾਰ ਛੇਵੀਂ ਵਾਰ ਸੱਦਾ ਦਿੱਤਾ ਗਿਆ ਹੈ – ਪਹਿਲੀ ਵਾਰ 2019 ਵਿੱਚ। ਮੋਦੀ ਅੱਜ ਸੰਮੇਲਨ ਦੇ ਦੋ ਪ੍ਰਮੁੱਖ ਸੈਸ਼ਨਾਂ ਵਿੱਚ ਭਾਗ ਲੈਣਗੇ, ਜਿਸ ਵਿੱਚ ਇੱਕ ‘ਆਊਟਰੀਚ ਸੈਸ਼ਨ’ ਹੋਵੇਗਾ ਅਤੇ ਦੂਜੇ ਵਿੱਚ ਵਿਸ਼ਵ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਹੋਣਗੀਆਂ।
ਚਰਚਾ ਵਿੱਚ ਊਰਜਾ ਸੁਰੱਖਿਆ, ਉੱਚ ਤਕਨੀਕੀ ਸਹਿਯੋਗ (ਜਿਵੇਂ ਕਿ ਕ੍ਰਿਤਰਿਮ ਬੁੱਧੀ ਅਤੇ ਕੁਆਂਟਮ ਕੰਪਿਊਟਿੰਗ) ਅਤੇ ਵਿਸ਼ਵ ਆਰਥਿਕ ਸਹਿਯੋਗ ਸਮੇਤ ਕਈ ਮੱਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਦੌਰਾ ਦੋਨੋ ਦੇਸ਼ਾਂ ਵਿਚਕਾਰ ਬੇਤਰ ਰਿਸ਼ਤਿਆਂ ਦੀ ਨਵੀਂ ਰਾਹ ਬਣਾਉਣ ਲਈ ਇਕ ਮਹੱਤਵਪੂਰਣ ਮੌਕਾ ਸਾਬਤ ਹੋ ਸਕਦਾ ਹੈ।




