16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਲੈਂਡ ਮਾਰਟਗੇਜ ਕਰਮਚਾਰੀ ਯੂਨੀਅਨ (ਰਜਿ:) ਵੱਲੋ ਸੂਬਾ ਭਰ ਵਿੱਚ ਕਲਮ ਛੋੜ ਹੜਤਾਲ...

ਲੈਂਡ ਮਾਰਟਗੇਜ ਕਰਮਚਾਰੀ ਯੂਨੀਅਨ (ਰਜਿ:) ਵੱਲੋ ਸੂਬਾ ਭਰ ਵਿੱਚ ਕਲਮ ਛੋੜ ਹੜਤਾਲ 4 ਤੋਂ

ਮੋਗਾ 02 ਅਕਤੂਬਰ: ਲੈਂਡ ਮਾਰਟਗੇਜ ਕਰਮਚਾਰੀ ਯੂਨੀਅਨ (ਰਜਿ 🙂 ਵੱਲੋ ਸੂਬਾ ਭਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ 4 ਤੇ 6 ਅਕਤੂਬਰ ਨੂੰ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਿੱਤਰਪਾਲ ਸਿੰਘ ਜਿੱਲ੍ਹਾ ਪ੍ਰਧਾਨ ਮੋਗਾ ਨੇ ਦੱਸਿਆ ਕਿ ਕਰਮਚਾਰੀਆਂ ਦੀ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਮੈਨਜਮੈਂਟ ਵੱਲੋ ਲਗਾਤਾਰ ਦਰਕਿਨਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਛੇਵਾਂ ਪੇ ਕਮਿਸ਼ਨ ਦੇਣਾ ,ਪ੍ਰਮੋਸ਼ਨਾ ਕਰਨਾ , ਮੁਲਾਜਮਾਂ ਲਈ ਨਿੱਜੀ ਕਰਜੇ ਤੇ ਹੋਮ ਲੋਨ ਵਿਭਾਗ ਵੱਲੋ ਜਾਰੀ ਕਰਨ ,ਐਡਵਾਂਸਮੈਂਟ ਚ ਨਿਰੰਤਰਾ ,ਗ੍ਰੇਡ ਪੇ ਅਤੇ ਡੀਏ ਦੇ ਏਰਿਅਰ ਦੇਣ ਬਾਰੇ ਤੇ ਕਲੈਰੀਕਲ ਤੇ ਫ਼ੀਲਡ ਅਫਸਰ ਕੇਡਰ ਚ ਨਵੀਂ ਭਰਤੀ ਬਾਰੇ ਪ੍ਰਮੁੱਖ ਹਨ |ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਵੱਲੋ ਵਾਰ ਵਾਰ ਯਾਦ ਕਰਵਾਉਣ ਦੇ ਬਾਵਜੂਦ ਵੀ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਤੇ ਕੋਈ ਠੋਸ ਹੱਲ ਨੀ ਕੱਢਿਆ ਜਾ ਰਿਹਾ ਹੈ ਤੇ ਲਗਾਤਾਰ ਆਨਾਕਾਨੀ ਕਰਕੇ ਮੁਲਾਜਮਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ ਜਿਸ ਦੇ ਸਿੱਟੇ ਵਜੋਂ ਆਖਿਰ ਹੁਣ ਅੱਕ ਕੇ ਸੂਬਾ ਭਰ ਵਿੱਚ ਜਸਵੀਰ ਸਿੰਘ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਕਲਮ ਛੋੜ ਹੜਤਾਲ ਦਾ ਸੱਦਾ ਦਿੱਤਾ ਜਾ ਰਿਹਾ ਤੇ ਜੇਕਰ ਫ਼ੇਰ ਵੀ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਹੋਰ ਤਿੱਖਾ ਕਰਿਆ ਜਾਵੇਗਾ ਤੇ ਆਰ ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਾ ਪਵੇਗਾ ਤੇ ਅੰਤ ਵਿੱਚ ਉਹਨਾਂ ਨੇ ਸਮੂਹ ਕਰਮਚਾਰੀਆ ਨੂੰ ਹੜਤਾਲ ਵਿਚ ਸਹਿਯੋਗ ਕਰਨ ਅਤੇ ਲੋਕਾਂ ਨੂੰ ਆਉਣ ਵਾਲੀ ਅਸੁਵਿਧਾ ਲਈ ਮੁਆਫੀ ਵੀ ਮੰਗੀ |

Today Now News

RELATED ARTICLES
- Advertisment -

POPULAR POSTS