16.6 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਕੇਂਦਰ ਸਰਕਾਰ ਹਿੰਦ-ਪਾਕਿ ਵਪਾਰ ਨੂੰ ਖੋਲ੍ਹੇ - ਲੱਖੋਵਾਲ, ਝੰਡੂਕੇ

ਕੇਂਦਰ ਸਰਕਾਰ ਹਿੰਦ-ਪਾਕਿ ਵਪਾਰ ਨੂੰ ਖੋਲ੍ਹੇ – ਲੱਖੋਵਾਲ, ਝੰਡੂਕੇ

ਮਾਨਸਾ 20 ਸਤੰਬਰ (ਗੁਰਜੰਟ ਸਿੰਘ ਬਾਜੇਵਾਲੀਆ ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਸ੍ਰ. ਅਜਮੇਰ ਸਿੰਘ ਲੱਖੋਵਾਲ ਮਾਨਸਾ ਵਿਖੇ ਨਿਰਮਲ ਸਿੰਘ ਝੰਡੂਕੇ ਦੇ ਘਰ ਪਹੁੰਚੇ । ਘਰ ਵਿਖੇ ਪ੍ਰੈੱਸ ਨੋਟ ਦਿੰਦਿਆਂ ਲੱਖੋਵਾਲ ਸਾਹਿਬ ਨੇ ਕਿਹਾ ਸਮੇਂ ਨੂੰ ਮੁੱਖ ਰੱਖਦਿਆਂ ਭਾਰਤ, ਪਾਕਿਸਤਾਨ ਵਪਾਰ ਮਾਰਗ ਖੋਲਣ ਦੀ ਲੋੜ ਹੈ ਤਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਅਤੇ ਸਮਾਜਕ ਸਾਂਝ ਵਧ ਸਕੇ। ਵਪਾਰ ਖੋਲਣ ਨਾਲ ਕਿਸਾਨੀ ਜਿਨਸਾਂ ਜਿਵੇਂ ਕਿ ਕਣਕ, ਚਾਵਲ ਆਦਿ ਦਾ ਕਿਸਾਨਾਂ ਨੂੰ ਵੱਧ ਭਾਅ ਮਿਲ ਸਕੇ ਅਤੇ ਪਾਕਿਸਤਾਨ ਦੀ ਅਨਾਜ ਪੂਰਤੀ ਦੀ ਘਾਟ ਵੀ ਪੂਰੀ ਹੋ ਸਕੇ। ਉਹਨਾਂ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੇ ਚੱਲੇ ਮੋਰਚੇ ਵਿੱਚ ਕੇਂਦਰ ਸਰਕਾਰ ਵੱਲੋਂ ਜੋ ਲਖੀਮਪੁਰ ਖੀਰੀ ਕਾਂਡ ਵਾਪਰਿਆ ਹੈ ਉਸ ਦੇ ਦੋਸ਼ੀਆਂ ਨੂੰ ਸਜ੍ਹਾ ਦਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਰੋਸ ਮਾਰਚ ਕੀਤਾ ਜਾਵੇਗਾ।

ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਕੇਂਦਰ ਨੂੰ ਅਜੇ ਮਿਸ਼ਰਾ ਟੋਨੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਤੋਂ ਖਾਰਜ ਕੀਤਾ ਜਾਵੇ ਤਾਂ ਕਿ ਲਖੀਮਪੁਰ ਖੀਰੀ ਕਾਂਡ ਦੀ ਨਿਰਪੱਖ ਜਾਂਚ ਹੋ ਸਕੇ ਅਤੇ ਦੋਸ਼ੀਆਂ ਨੂੰ ਸਜ੍ਹਾ ਮਿਲ ਸਕੇ। ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ M.S.P. ਦੀ ਮੰਗ ਨੂੰ ਲਾਗੂ ਕੀਤਾ ਜਾਵੇ। ਦਰਸ਼ਨ ਸਿੰਘ ਜਟਾਣਾ ਨੇ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ M.S.P. ਤੋਂ ਮੁਕਰਨਾ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਅਦਾਇਗੀ 1500/- ਪ੍ਰਤੀ ਏਕੜ ਨਾ ਦੇਣਾ ਕਿਸਾਨਾਂ ਨਾਲ ਧੋਖਾ ਹੈ। ਹੁਣ ਸਾਉਣੀ ਦੇ ਸੀਜਨ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਲੈਂਡ ਮੈਪਿੰਗ ਪੋਰਟਲ ਦਾ ਫੈਸਲਾ ਆੜਤੀਆਂ ਤੇ ਦਬਾਅ ਪਾ ਕੇ ਲਾਗੂ ਕਰਨਾ ਚਾਹੁੰਦੀ ਹੈ। ਕਿਸਾਨ ਯੂਨੀਅਨ ਲੱਖੋਵਾਲ ਇਸ ਦਾ ਡਟ ਕੇ ਵਿਰੋਧ ਕਰਦੀ ਹੈ। ਇਸ ਸਮੇਂ ਗੁਰਮੀਤ ਸਿੰਘ ਧਾਲੀਵਾਲ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਫਫੜੇ, ਕਾਕਾ ਸਿੰਘ ਮਾਨਸਾ, ਰਜਿੰਦਰ ਸਿੰਘ ਮਾਖਾ, ਬਲਵੰਤ ਸਿੰਘ ਦਲੀਏਵਾਲੀ ਆਦਿ ਕਿਸਾਨ ਆਗੂ ਹਾਜਰ ਸਨ।

Today Now News

RELATED ARTICLES
- Advertisment -

POPULAR POSTS