18,19 ਅਤੇ 20 ਸਤੰਬਰ ਨੂੰ ਪਿੰਡ ਫਫੜੇ ਭਾਈ ਕੇ ਦੀ ਹਦੂਦ ਅੰਦਰ ਮੀਟ ਅਤੇ ਆਂਡੇ ਦੀਆਂ ਦੁਕਾਨਾਂ, ਰੇਹੜ੍ਹੀਆਂ ਬੰਦ ਰਹਿਣਗੀਆਂ-ਡਿਪਟੀ ਕਮਿਸ਼ਨਰ

ਮਾਨਸਾ, 13 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 18,19 ਅਤੇ 20 ਸਤੰਬਰ 2022 ਨੂੰ ਪਿੰਡ ਫਫੜੇ ਭਾਈ ਕੇ (ਜ਼ਿਲ੍ਹਾ ਮਾਨਸਾ) ਦੀ ਹਦੂਦ ਅੰਦਰ ਮੀਟ ਅਤੇ ਆਂਡੇ ਦੀਆਂ ਦੁਕਾਨਾਂ/ਰੇਹੜ੍ਹੀਆਂ ਬੰਦ ਕਰਨ ਦਾ ਹੁਕਮ ਜਾਰੀ ਕਰਦਿਆਂ ਇਸ ਦਿਨ ਦੁਕਾਨਾਂ ਅਤੇ ਰੇਹੜ੍ਹੀਆਂ ਆਦਿਕ ਤੇ ਮੀਟ ਅਤੇ ਆਂਡੇ ਬਣਾਉਣ ’ਤੇ ਪਾਬੰਦੀ ਲਗਾਈ ਹੈ।
ਹੁਕਮ ਵਿਚ ਉਨ੍ਹਾਂ ਕਿਹਾ ਕਿ ਬਾਬਾ ਭਾਈ ਬਹਿਲੋ ਜੀ ਦਾ ਸਾਲਾਨਾਂ ਜੋੜ ਮੇਲਾ 18, 19 ਅਤੇ 20 ਸਤੰਬਰ 2022 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਦੂਰੋਂ ਦੂਰੋਂ ਸੰਗਤਾਂ ਬਾਬਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜਦੀਆਂ ਹਨ। ਇਸ ਲਈ ਉਨ੍ਹਾਂ ਇਸ ਸਾਲਾਨਾ ਜੋੜ ਮੇਲੇ ਦੌਰਾਨ ਪਿੰਡ ਦੀ ਹੱਦ ਅੰਦਰ 18,19,20 ਸਤੰਬਰ 2022 ਨੂੰ ਮੀਟ ਕੱਟਣ ਤੇ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਹੈ।




