17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਅਡੀਸ਼ਨਲ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਸੁਮਿਤ ਭੱਲਾ ਦੀ ਅਦਾਲਤ ਨੇ ਕਿਸਾਨਾਂ ਨੂੰ...

ਅਡੀਸ਼ਨਲ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਸੁਮਿਤ ਭੱਲਾ ਦੀ ਅਦਾਲਤ ਨੇ ਕਿਸਾਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ

ਮਾਨਸਾ 12 ਸਤੰਬਰ ਗੁਰਜੰਟ ਸਿੰੰਘ ਬਾਜੇਵਾਲੀਆਂ: ਮਾਨਸਾ ਪੁਲਿਸ ਵੱਲੋਂ ਪ੍ਰਾਲੀ ਸਾੜਨ ਦੇ ਮਾਮਲੇ ‘ਚ ਕਿਸਾਨ ਆਗੂਆਂ ਅਤੇ ਕਿਸਾਨਾਂ ਉਪਰ ਦਰਜ ਕੀਤੇ ਇੱਕ ਕੇਸ ਵਿਚੋਂ ਮਾਨਸਾ ਦੀ ਮਾਨਯੋਗ ਅਦਾਲਤ ਅਡੀਸ਼ਨਲ ਚੀਫ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਸੁਮਿੱਤ ਭੱਲਾ ਨੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਆਪਣੀ ਠੁਠਿਆਂਵਾਲੀ ਚੌਂਕੀ ਰਾਹੀ ਦੇਸ ਰਾਜ, ਬੁੱਧ ਸਿੰਘ ਜਨਕ ਸਿੰਘ, ਬਿੰਦਰ ਸਿੰਘ, ਬਲਵਿੰਦਰ ਿਸੰਘ, ਅਮਰੀਕ ਸਿੰਘ, ਗੁਰਜੰਟ ਸਿੰਘ, ਰੂਪ ਸਿੰਘ,ਨਰਿੰਦਰ ਸਿੰਘ, ਰੂਪ ਰਾਮ, ਵਰਿਆਮ ਸਿੰਘ, ਮੰਦਰ ਸਿੰਘ ਭੋਲਾ ਸਿੰਘ ਅਤੇ ਬਲਜੀਤ ਸਿੰਘ ਖਿਲਾਫ ਮੁਕੱਦਮਾ ਨੰਬਰ 397 ਮਿਤੀ 12/11/2019 ਜੁਰਮ ਜੇਰ ਦਫਾ 188 ਆਈ ਪੀ ਸੀ ਦਰਜ ਕੀਤਾ ਸੀ। ਪੁਲਿਸ ਦੀ ਕਹਾਣੀ ਮੁਤਾਬਕ ਐਸ ਡੀ ਓ ਵਾਟਰ ਸਪਲਾਈ ਰਾਜਪਾਲ ਸਿੰਘ ਅਤੇ ਹਲਕਾ ਪਟਵਾਰੀ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਲਿੰਕ ਰੋਡ ਪੁਲਿਸ ਲਾਇਨ ਵਿਖੇ ਅੱਗ ਲੱਗੀ ਹੋਈ ਹੈ। ਪੁਲਿਸ ਨੇ ਮੌਕੇ ਤੇ ਜਾਕੇ ਦੇਖਿਆ ਕਿ 15-16 ਵਿਅਕਤੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਕੇ ਖੇਤ ਦੀ ੳਪਜਾਊ ਸ਼ਕਤੀ ਨੂੰ ਨਸ਼ਟ ਕਰ ਰਹੇ ਹਨ। ਜਿੰਨਾਂ ਨੂੰ ਪੁਲਿਸ ਫੋਰਸ ਦੀ ਮੱਦਦ ਨਾਲ ਕਾਬੂ ਕੀਤਾ ਗਿਆ। ਪੁਲਿਸ ਨੇ ਆਪਣੀ ਉਕਤ ਕਹਾਣੀ ਦੇ ਆਧਾਰ ਤੇ ਉਕਤ ਕਿਸਾਨ ਆਗੂਆਂ ਅਤੇ ਕਿਸਾਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਬਲਿਵੰਦਰ ਸ਼ਰਮਾ ਖਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਰੂਪ ਸਿੰਘ ਖਿਆਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਰਟ ਵਿਚ ਚਲਾਣ ਪੇਸ਼ ਕਰਨ ਤੇ ੳੁਹਨਾਂ ਨੇ ਆਪਣੀ ਵਕੀਲ ਐਡਵੋਕੇਟ ਬਲਵੀਰ ਕੌਰ ਸਿੱਧੂ ਰਾਹੀਂ ਮੁਕੱਦਮੇ ਦੀ ਪੈਰਵੀ ਕੀਤੀ। ਕੋਰਟ ਵਿਚ ਗਵਾਹਾਂ ਦੀ ਜਿਰਾਹ ਹੋਣ ਤੋਂ ਬਾਦ ਅੱਜ ਕੇਸ ਤੇ ਬਹਿਸ ਕੀਤੀ ਗਈ । ਬਚਾਅ ਪੱਖ ਦੀ ਵਕੀਲ ਐਡਵੋਕੇਟ ਬਲਵੀਰ ਕੌਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਥਾਨਕ ਅਡੀਸ਼ਨਲ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਸੁਮਿਤ ਭੱਲਾ ਦੀ ਅਦਾਲਤ ਨੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

Today Now News

RELATED ARTICLES
- Advertisment -

POPULAR POSTS