ਦਿਨ/ਰਾਤ ਡਿਊਟੀ ਨਿਭਾਂ ਰਹੀ ਪੁਲਿਸ ਫੋੋਰਸ ਨੂੰ ਸਿਹਤਯਾਬ ਰੱਖਣ ਲਈ ਅੱਗੇ ਤੋਂ ਵੀ ਯਤਨ ਜਾਰੀ ਰਹਿਣਗੇ :ਐਸ,ਐਸ,ਪੀ, ਗੌਰਵ ਤੂੂਰਾ

ਮਾਨਸਾ, 12 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ: ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਨਿੱਤ ਦੇ ਧਰਨੇ/ਰੈਲੀਆਂ ਆਦਿ ਪਰ ਦਿਨ/ਰਾਤ ਡਿਊਟੀ ਨਿਭਾਈ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਜਿਥੇ ਉਹਨਾਂ ਦਾ ਸਾਲਾਨਾਂ ਮੈਡੀਕਲ ਕਰਵਾ ਕੇ ਲੋੜਵੰਦ ਕਰਮਚਾਰੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਉਥੇ ਹੀ ਕੋਰੋਨਾ ਮਹਾਂਮਾਰੀ ਤੋੋਂ ਬਚਾਅ ਲਈ ਸਮੇਂ ਸਮੇਂ ਸਿਰ ਵੈਕਸੀਨੇਸ਼ਨ ਵੀ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਸੁਭਾ 7+00 ਵਜੇ ਤੋਂ 10+00 ਵਜੇ ਤੱਕ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੈਡੀਸ਼ਨ, ਅੱਖਾਂ ਅਤੇ ਈ,ਐਨ,ਟੀ ਨਾਲ ਸਬੰਧਤ ਰੋਗਾਂ ਤੋਂ ਬਚਾਅ ਲਈ ਮੁਫਤ ਮੈਡੀਕਲ ਜਾਂਚ ਕੈਂਪ ਜੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ, ਜਨਕ ਰਾਜ ਸਿੰਗਲਾਂ ਅਤੇ ਸੈਕਰੇਟਰੀ ਡਾ, ਸ਼ੇਰਜੰਗ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਲਗਾਇਆ ਗਿਆ। ਵੱਖ ਵੱਖ ਰੋਗਾਂ ਦੇ ਮਾਹਿਰ 6 ਮੈਂਬਰੀਂ ਡਾਕਟਰੀ ਟੀਮ ਜਿਸ ਵਿੱਚ ਡਾ, ਪ੍ਰਸ਼ੋਤਮ ਜਿੰਦਲ ਐਮ,ਡੀ, ਮੈਡੀਸ਼ਨ, ਡਾ, ਸੁਨੀਲ ਬਾਂਸਲ ਐਮ,ਡੀ, ਮੈਡੀਸ਼ਨ, ਡਾ, ਅਨਿੱਲ ਗਰਗ ਐਮ,ਐਸ,(ਆਈ), ਡਾ, ਪਿਊਸ਼ ਗੋਇਲ ਐਮ,ਐਸ,(ਆਈ), ਡਾ,ਸੁਰੇਸ਼ ਸਿੰਗਲਾਂ ਐਮ,ਐਸ,ਈਐਨਟੀ ਅਤੇ ਡਾ, ਯਸ਼ਪਾਲ ਗਰਗ ਐਮ,ਐਸ, ਈਐਨਟੀ ਵੱਲੋੋਂ ਬੜੀ ਬਾਰੀਕੀ ਨਾਲ ਚੈਕਅੱਪ ਕਰਕੇ ਸੁਚੱਜੀ ਸਲਾਹ ਦਿੱਤੀ ਗਈ। ਇਸ ਕੈਂਪ ਦੌਰਾਨ 90 ਕਰਮਚਾਰੀਆਂ ਨੇ ਮੈਡੀਕਲ ਸਕਰੀਨਿੰਗ ਕਰਵਾ ਕੇ ਲਾਹਾ ਲਿਆ ਅਤੇ ਆਪਣੀ ਕਿਸੇ ਸਰੀਰਕ ਦੁੱਖ^ਤਕਲੀਫ ਦੇ ਇਲਾਜ ਲਈ ਮੁਫਤ ਡਾਕਟਰੀ ਸਲਾਹ ਹਾਸਲ ਕੀਤੀ। ਅੱਖਾਂ ਦੀਆ ਬਿਮਾਰੀਆ ਵਾਲੇ ਕਰਮਚਾਰੀਆਂ ਨੂੰ ਮੁਫਤ ਦਵਾਈ ਵੀ ਦਿੱਤੀ ਗਈ। ਸ੍ਰੀ ਲਖਵੀਰ ਸਿੰਘ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਡਾ, ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਵੱਲੋੋਂ ਖੁਦ ਹਾਜ਼ਰ ਰਹਿ ਕੇ ਇਸ ਮੈਡੀਕਲ ਕੈਂਪ ਦੇ ਸੁਚੱਜੇ ਪ੍ਰਬੰਧ ਮੁਕੰਮਲ ਕੀਤੇ ਗਏ।
ਐਸ,ਐਸ,ਪੀ, ਮਾਨਸਾ ਸ੍ਰੀ ਗੌਰਵ ਤੂਰਾ, ਆਈ,ਪੀ,ਐਸ, ਵੱਲੋੋਂ ਇਸ ਵਡਮੁੱਲੇ ਕਾਰਜ ਪ੍ਰਤੀ ਡਾ, ਜਨਕ ਰਾਜ ਸਿੰਗਲਾਂ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਉਹਨਾਂ ਦੀ ਪੂਰੀ ਡਾਕਟਰੀ ਟੀਮ ਦੀ ਪ੍ਰਸੰਸਾਂ ਕਰਦਿਆਂ ਧੰਨਵਾਦ ਕੀਤਾ ਗਿਆ।





