17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਰਾਜਸਥਾਨ 'ਚ ਪੰਜਾਬ ਦੇ 2 ਹੈਰੋਇਨ ਸਮੱਗਲਰ ਗ੍ਰਿਫ਼ਤਾਰ, 5 ਵੱਡੇ ਪੈਕੇਟ ਹੈਰੋਇਨ...

ਰਾਜਸਥਾਨ ‘ਚ ਪੰਜਾਬ ਦੇ 2 ਹੈਰੋਇਨ ਸਮੱਗਲਰ ਗ੍ਰਿਫ਼ਤਾਰ, 5 ਵੱਡੇ ਪੈਕੇਟ ਹੈਰੋਇਨ ਦੇ ਬਰਾਮਦ

ਸ਼੍ਰੀਗੰਗਾਨਗਰ: ਭਾਰਤ-ਪਾਕਿਸਤਾਨ ਸਰਹੱਦ ਦੇ ਕਰਣਪੁਰ ਇਲਾਕੇ ਦੀ ਬੀਐਸਐਫ ਦੀ 1ਐਕਸ ਕੋਲੀ ਚੈੱਕ ਪੋਸਟ ‘ਤੇ ਸੀਆਈਡੀ ਜ਼ੋਨ ਨੂੰ ਮਿਲੀ ਇਨਪੁਟ ਤੋਂ ਬਾਅਦ ਪੁਲਿਸ, ਸੀਆਈਡੀ ਅਤੇ ਬੀਐਸਐਫ ਦੀ ਟੀਮ ਨੇ ਕਰੀਬ 25 ਕਰੋੜ ਦੀ ਕੀਮਤ ਦੀ 5 ਕਿਲੋਗ੍ਰਾਮ ਹੈਰੋਇਨ ਫੜੀ ਹੈ।ਪੁਲਿਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਸੀਆਈਡੀ ਜ਼ੋਨ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਮੰਗਲਵਾਰ ਰਾਤ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿੱਚ ਹੈਰੋਇਨ ਦੀ ਇੱਕ ਖੇਪ ਆਉਣ ਵਾਲੀ ਹੈ। ਜਿਸ ‘ਤੇ ਬੀਐਸਐਫ ਦੀ 77ਵੀਂ ਬਟਾਲੀਅਨ ਦੇ ਸੀਆਈਡੀ ਜ਼ੋਨ ਸ੍ਰੀਗੰਗਾਨਗਰ, ਕਰਨਪੁਰ ਦੇ ਡੀਐਸਪੀ ਅਤੇ ਕੰਪਨੀ ਕਮਾਂਡਰ ਦੀ ਅਗਵਾਈ ਵਿੱਚ ਟੀਮ ਬਣਾ ਕੇ ਕਾਰਵਾਈ ਕੀਤੀ ਗਈ।ਪੁਲਿਸ ਸੁਪਰਡੈਂਟ ਆਨੰਦ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਰਾਤ ਪਾਕਿਸਤਾਨ ਵਾਲੇ ਪਾਸਿਓਂ ਤਸਕਰਾਂ ਨੇ ਹੈਰੋਇਨ ਦੇ ਪੰਜ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟੇ। ਤਸਕਰ ਹੈਰੋਇਨ ਦੇ ਪੈਕੇਟ ਨੂੰ ਭਾਰਤੀ ਸਰਹੱਦ ‘ਚ ਸੁੱਟਣ ਲਈ ਘੇਰਾਬੰਦੀ ਦੇ ਨੇੜੇ ਪਹੁੰਚੇ ਤਾਂ ਹੀ ਬੀ.ਐੱਸ.ਐੱਫ ਨੂੰ ਕੁਝ ਹਰਕਤ ਦਿਖਾਈ ਦਿੱਤੀ।ਜਿਸ ਤੋਂ ਬਾਅਦ ਬੀਐੱਸਐੱਫ ਨੇ ਤਸਕਰਾਂ ‘ਤੇ ਫਾਇਰਿੰਗ ਕੀਤੀ ਪਰ ਤਸਕਰ ਭੱਜਣ ‘ਚ ਕਾਮਯਾਬ ਹੋ ਗਏ। ਫੜੀ ਗਈ ਹੈਰੋਇਨ ਦਾ ਵਜ਼ਨ 5 ਕਿਲੋ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।ਪੰਜਾਬ ਤੋਂ ਹੈਰੋਇਨ ਦੀ ਡਲਿਵਰੀ ਲੈਣ ਆਏ ਦੋ ਤਸਕਰ (Heroin Smugglers Arrested in Sriganganagar) ਨੂੰ ਪੁਲਿਸ ਨੇ ਨਾਕਾਬੰਦੀ ਦੌਰਾਨ ਸ਼ਿਵਪੁਰ ਹੈੱਡ ਨੇੜੇ ਕਾਬੂ ਕੀਤਾ ਹੈ। ਫੜੇ ਗਏ ਦੋਵੇਂ ਤਸਕਰ ਪੰਜਾਬ ਦੇ ਵਸਨੀਕ ਹਨ, ਜੋ ਕਿ ਚਾਰ ਪਹੀਆ ਵਾਹਨ ਲੈ ਕੇ ਹੈਰੋਇਨ ਦੀ ਖੇਪ ਲੈਣ ਬਾਰਡਰ ‘ਤੇ ਆਏ ਸਨ। ਬਲਵੀਰ ਪੁੱਤਰ ਮੰਗਤ ਸਿੰਘ ਵਾਸੀ ਤਰਨਤਾਰਨ ਅਤੇ ਬੂਟਾ ਸਿੰਘ ਪੁੱਤਰ ਗੁਰਬਚਨ ਸਿੰਘ ਮੋਗਾ ਪੰਜਾਬ ਦੇ ਰਹਿਣ ਵਾਲੇ ਹਨ।ਫੜੇ ਗਏ ਸਮੱਗਲਰਾਂ ਵਿੱਚੋਂ ਬਲਵੀਰ ਹੈਰੋਇਨ ਤਸਕਰੀ ਦੇ ਦੋਸ਼ ਵਿੱਚ 6 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਇਸ ਸਾਲ ਪਹਿਲਾਂ ਹੀ ਆਇਆ ਹੈ। ਦੋਵਾਂ ਤਸਕਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਹੁਣ ਐਫਆਈਆਰ ਦਰਜ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸਥਾਨਕ ਪੱਧਰ ‘ਤੇ ਇਸ ਤਸਕਰੀ ਵਿੱਚ ਕਿੰਨੇ ਤਸਕਰ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਹੋਰ ਘਟਨਾ ਵਿੱਚ ਬੀਐਸਐਫ ਨੇ ਘੜਸਾਨਾ ਇਲਾਕੇ ਵਿੱਚ ਰਾਤ ਨੂੰ ਡਰੋਨ ਆਉਣ ਦੇ ਸ਼ੱਕ ਵਿੱਚ ਗੋਲੀਬਾਰੀ ਕੀਤੀ। ਪਰ ਹੁਣ ਤੱਕ ਕੋਈ ਮਲਬਾ ਨਹੀਂ ਮਿਲਿਆ ਹੈ।ਡਰੋਨ ਭਾਰਤੀ ਸਰਹੱਦ ਵਿੱਚ ਦਾਖਲ, ਬੀਐਸਐਫ ਨੇ ਕੀਤੀ ਗੋਲੀਬਾਰੀ: ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਕਦੇ ਘੁਸਪੈਠ ਰਾਹੀਂ ਤੇ ਕਦੇ ਨਸ਼ਾ ਤਸਕਰੀ ਰਾਹੀਂ ਪਾਕਿਸਤਾਨ ਆਪਣੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਪਰ ਬੀਐਸਐਫ ਦੀ ਚੌਕਸੀ ਕਾਰਨ ਪਾਕਿਸਤਾਨ ਦੀ ਹਰ ਕੋਸ਼ਿਸ਼ ਨਾਕਾਮ ਹੋ ਜਾਂਦੀ ਹੈ।ਮੰਗਲਵਾਰ ਰਾਤ ਨੂੰ ਸ਼੍ਰੀਗੰਗਾਨਗਰ ਸਰਹੱਦੀ ਜ਼ਿਲ੍ਹੇ ਦੇ ਰਾਵਲਾ ਇਲਾਕੇ ‘ਚ ਡਰੋਨ ਦੀ ਹਰਕਤ ਦੇਖੀ ਗਈ। ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ। ਬੀਐਸਐਫ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਡਰੋਨ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਡਰੋਨ ਨੂੰ ਫੜਿਆ ਨਹੀਂ ਜਾ ਸਕਿਆ। ਬੀਐਸਐਫ ਜਵਾਨਾਂ ਦੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਇਸ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

Today Now News

RELATED ARTICLES
- Advertisment -

POPULAR POSTS