ਮੁਹਾਲੀ : ਅਕਤੂਬਰ 2020 ਨੂੰ ਭਿਖੀਵਿੰਡ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਸੰਧੂ (Comrade Balwinder Singh Sandhu) ਦੀ ਉਸ ਦੇ ਹੀ ਸਕੂਲ ’ਚ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕੇਐੱਲਐੱਫ (Khalistan Liberation Force) ਦੇ 10 ਅੱਤਵਾਦੀਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਸ਼ੌਰਿਆ ਚੱਕਰ ਪੁਰਸਕਾਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਮਾਮਲੇ ’ਚ ਮੁਲਜ਼ਮ ਗੁਰਜੀਤ ਸਿੰਘ, ਸੁਖਦੀਪ ਸਿੰਘ ਬੂਰਾ ਉਰਫ਼ ਭੂਰਾ ਨਿਵਾਸੀ ਗੁਰਦਾਸਪੁਰ, ਇੰਦਰਜੀਤ ਸਿੰਘ ਉਰਫ਼ ਇੰਦਰ ਨਿਵਾਸੀ ਪਿੰਡ ਰਸ਼ਿਆਨਾ ਜ਼ਿਲ੍ਹਾ ਤਰਨਤਾਰਨ, ਸੁਖਰਾਜ ਸਿੰਘ ਸੁੱਖਾ ਉਰਫ਼ ਲਖਨਪਾਲ, ਸੁਖਮੀਤ ਪਾਲ ਸਿੰਘ ਉਰਫ਼ ਸੁਖ ਭਿਖਾਰੀਵਾਲ ਨਿਵਾਸੀ ਭਿਖੀਵਿੰਡ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ, ਹਰਭਿੰਦਰ ਸਿੰਘ, ਅਕਾਸ਼ਦੀਪ ਅਰੋਡ਼ਾ ਉਰਫ਼ ਧਾਲੀਵਾਲ ਨਿਵਾਸੀ ਜਨਕਪੁਰੀ ਲੁਧਿਆਣਾ, ਜਗਰੂਪ ਸਿੰਘ ਨਿਵਾਸੀ ਸੁਭਾਸ਼ ਨਗਰ ਲੁਧਿਆਣਾ, ਰਵਿੰਦਰ ਸਿੰਘ ਉਰਫ਼ ਰਵੀ ਨੂੰ ਨਾਮਜ਼ਦ ਕੀਤਾ ਗਿਆ ਸੀ।ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਇਆ ਸੀ ਮਾਮਲਾਕੇਐੱਲਐੱਫ ਦੇ ਅੱਤਵਾਦੀਆਂ ਖ਼ਿਲਾਫ਼ ਧਾਰਾ 120ਬੀ, 201, 212, 302 ਆਰਮਜ਼ ਐਕਟ ਤੇ 16, 17, 18, 18ਬੀ, 20, 23, 38, 39, 40 ਯੂਏਪੀ ਐਕਟ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਇਸ ਮਾਮਲੇ ’ਚ ਨਾਮਜ਼ਦ ਰਾਕੇਸ਼ ਕੁਮਾਰ ਕਾਲਾ, ਪ੍ਰਭਦੀਪ ਸਿੰਘ ਮਿੱਠੂ, ਚਾਂਦ ਕੁਮਾਰ ਭਾਟੀਆ ਤੇ ਰਵਿੰਦਰ ਸਿੰਘ ਗਿਆਨ ਨੂੰ ਕੇਸ ’ਚੋਂ ਬਰੀ ਕਰ ਦਿੱਤਾ ਹੈ, ਕਿਉਂਕਿ ਐੱਨਆਈਏ ਨੂੰ ਮਾਮਲੇ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਮਿਲੀ। NIA ਮੁਤਾਬਕ ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਇਕ ਸਾਜ਼ਿਸ਼ ਤਹਿਤ ਕੀਤੀ ਗਈ ਸੀ, ਜਿਸ ਦਾ ਮੁੱਖ ਮਕਸਦ ਖ਼ਾਲਿਸਤਾਨੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੋਕਾਂ ’ਚ ਦਹਿਸ਼ਤ ਫੈਲਾਉਣਾ ਸੀ। ਪਾਕਿਸਤਾਨ ਸਥਿਤ ਕੇਐੱਲਐੱਫ ਦੇ ਮੁਖੀ ਲਖਵੀਰ ਸਿੰਘ ਰੋਡੇ ਤੇ ਵਿਦੇਸ਼ੀ ਕੇਐੱਲਐੱਫ ਅੱਤਵਾਦੀਆਂ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਉਨ੍ਹਾਂ ਦੋਸ਼ੀਆਂ ਨੂੰ ਹਥਿਆਰ ਤੇ ਧਨ ਮੁਹੱਈਆ ਕਰਵਾਇਆ ਸੀਕੀ ਸੀ ਮਾਮਲਾ
16 ਅਕਤੂਬਰ 2020 ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਦੀ ਦੋ ਅਣਪਛਾਤੇ ਵਿਅਕਤੀ ਵੱਲੋਂ ਪੰਜਾਬ ਦੇ ਭਿਖੀਵਿੰਡ ਜ਼ਿਲ੍ਹਾ ਤਰਨਤਾਰਨ ’ਚ ਉਸ ਦੇ ਹੀ ਸਕੂਲ ’ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ 16 ਅਕਤੂਬਰ 2020 ਨੂੰ ਪੁਲਿਸ ਸਟੇਸ਼ਨ ਭਿਖੀਵਿੰਡ ਤਰਨਤਾਰਨ ’ਚ ਮਾਮਲਾ ਦਰਜ ਕੀਤਾ ਗਿਆ ਸੀ। ਐੱਨਆਈਏ ਨੇ 26 ਜਨਵਰੀ 2021 ਨੂੰ ਨਵੀਂ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।
ਬਲਵਿੰਦਰ ਸਿੰਘ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ
ਮਲਹਾਰ, ਤਰਨਤਾਰਨ : ਹੁਣ ਬਲਵਿੰਦਰ ਸਿੰਘ ਦੇ ਪੁੱਤਰ ਗਗਨਦੀਪ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਵ੍ਹਟਸਐਪ ਰਾਹੀਂ ਆਈ ਕਾਲ ’ਤੇ ਧਮਕੀ ਮਿਲੀ ਹੈ। ਇਹ ਫੋਨ ਉਨ੍ਹਾਂ ਨੂੰ 18 ਜੁਲਾਈ ਨੂੰ ਆਇਆ ਸੀ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪਰਿਵਾਰ ਨੇ ਬੀਤੀ 19 ਜੁਲਾਈ ਨੂੰ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਹਾਲੇ ਤਕ ਪੁਲਿਸ ਵੱਲੋਂ ਧਮਕੀਆਂ ਦੇਣ ਦੇ ਮਾਮਲੇ ’ਚ ਨਾ ਤਾਂ ਕੇਸ ਦਰਜ ਕੀਤਾ ਗਿਆ ਤੇ ਨਾ ਹੀ ਸੁਰੱਖਿਆ ਵਧਾਈ ਗਈ। ਇਸ ਕਾਰਨ ਪਰਿਵਾਰ ਨੇ ਰੋਸ ਪ੍ਰਗਟਾਇਆ ਹੈ।

ਧਮਕੀ ਦੀ ਜਾਂਚ ਡੀਐੱਸਪੀ ਨੂੰ ਸੌਂਪੀ : ਐੱਸਐੱਸਪੀ
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਦੀ ਸਮੀਖਿਆ ਲਗਾਤਾਰ ਕੀਤੀ ਜਾਂਦੀ ਹੈ। ਪੁਲਿਸ ਵੱਲੋਂ ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਵਰਤੀ ਜਾ ਰਹੀ। ਵਿਦੇਸ਼ ਤੋਂ ਆਈ ਕਾਲ ਦੀ ਡੀਐੱਸਪੀ (ਡੀ) ਨੂੰ ਜਾਂਚ ਸੌਂਪੀ ਗਈ ਹੈ। ਉੱਥੇ ਹੀ ਪਰਿਵਾਰ ਦੀ ਸੁਰੱਖਿਆ ’ਚ ਕਿੰਨੇ ਮੁਲਾਜ਼ਮ ਹਨ ਤੇ ਕਿੰਨੇ ਹੋਣੇ ਚਾਹੀਦੇ ਹਨ, ਇਹ ਦੇਖਣ ਦਾ ਕੰਮ ਏਡੀਜੀਪੀ (ਸੁਰੱਖਿਆ) ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਪਰਿਵਾਰ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤਕ ਪਹੁੰਚਾਈ ਜਾਵੇਗੀ।




