17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰParth Chatterjee Arrest : ਅਧਿਆਪਕ ਭਰਤੀ ਘੁਟਾਲੇ 'ਚ ਮਮਤਾ ਦੇ ਮੰਤਰੀ ਪਾਰਥ...

Parth Chatterjee Arrest : ਅਧਿਆਪਕ ਭਰਤੀ ਘੁਟਾਲੇ ‘ਚ ਮਮਤਾ ਦੇ ਮੰਤਰੀ ਪਾਰਥ ਚੈਟਰਜੀ ਨੂੰ ED ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ : ਮਮਤਾ ਬੈਨਰਜੀ ਕੈਬਨਿਟ ‘ਚ ਦਿੱਗਜ ਮੰਤਰੀ ਪਾਰਥ ਚੈਟਰਜੀ (Parth Chatterjee) ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਰੀਬ 24 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਚੈਟਰਜੀ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ‘ਤੇ ਅਧਿਆਪਕ ਮੰਤਰੀ ਘੁਟਾਲੇ (Teachers Recruitment 2022) ਦਾ ਦੋਸ਼ ਹੈ। ਚੈਟਰਜੀ ਦੇ ਘਰ ਦੇ ਬਾਹਰ CRPF ਦੀ ਤਾਇਨਾਤੀ ਕੀਤੀ ਗਈ ਹੈ।

ਸ਼ੁੱਕਰਵਾਰ ਨੂੰ ਈਡੀ ਦੀ ਟੀਮ ਨੇ ਪਾਰਥ ਚੈਟਰਜੀ, ਅਧਿਆਪਕ ਰਾਜ ਮੰਤਰੀ ਪਰੇਸ਼ ਸੀ ਅਧਿਕਾਰੀ, MLA ਮਾਣਿਕ ਭੱਟਾਚਾਰੀਆ ਦੇ ਘਰ ਸਮੇਤ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਦੌਰਾਨ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਘਰੋਂ 20 ਕਰੋੜ ਰੁਪਏ ਕੈਸ਼ਨ ਮਿਲੇ ਸਨ। ED ਅਧਿਕਾਰੀਆਂ ਨੇ 500 ਅਤੇ 200 ਦੇ ਨੋਟਾਂ ਨੂੰ ਗਿਣਨ ਲਈ ਕਾਉਂਟਿੰਗ ਮਸ਼ੀਨ ਦੀ ਮਦਦ ਲਈ ਸੀ।

ਈਡੀ ਦੇ ਛਾਪੇ ਤੋਂ ਬਾਅਦ ਭਾਜਪਾ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਲਗਾਤਾਰ ਹਮਲਾਵਰ ਹੈ। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਤੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਟੀਐਮਸੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਧਿਕਾਰੀ ਨੇ ਦੱਸਿਆ ਕਿ ਅਰਪਿਤਾ ਮੁਖਰਜੀ ਦੇ ਘਰ ਤੋਂ 20 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਅਰਪਿਤਾ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਿੱਖਿਆ ਮੰਤਰਾਲੇ ਦੇ ਲਿਫਾਫਿਆਂ ‘ਚੋਂ ਨਕਦੀ ਮਿਲੀ ਹੈ।

Today Now News

RELATED ARTICLES
- Advertisment -

POPULAR POSTS