
ਮੋਗਾ : ਕੈਨੇਡਾ ਦੇ ਟਰਾਂਟੋ ਸ਼ਹਿਰ ‘ਚ ਵਿਆਹ ਕਰਵਾ ਕਿ ਤਿੰਨ ਸਾਲ ਪਹਿਲਾਂ ਕੈਨੇਡਾ ਗਈ ਮੋਗਾ ਦੀ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਪਤਾ ਲੱਗਾ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਪਤਾ ਲੱਗਾ ਹੈ ਕਿ ਜਸਪ੍ਰੀਤ ਕੌਰ ਮੋਗੇ ਦੇ ਨੇੜੇ ਪਿੰਡ ਖਾਈ ਤੋਂ ਤਿੰਨ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਟਰਾਂਟੋ ਪਹੁੰਚੀ ਸੀ। ਇਸ ਦੁੱਖਦਾਈ ਖ਼ਬਰ ਨਾਲ ਜਸਪ੍ਰੀਤ ਕੌਰ ਦੇ ਪੇਕਾ ਘਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।




