17.1 C
Chandigarh

TODAY NOW NEWS

Thursday, March 19, 2026
HomeBREAKING NEWSਫਿਰੋਜ਼ਪੁਰ ਦੇ ਪਿੰਡ ਜੰਡ ਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਕੋਲ...

ਫਿਰੋਜ਼ਪੁਰ ਦੇ ਪਿੰਡ ਜੰਡ ਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੀ ਮੂਰਤੀ ਕੋਲ ਲਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ

ਕੰਧ ਤੇ ਲਿਖਿਆ ਪੰਜਾਬ ਦਾ ਹੱਲ ਖਾਲਿਸਤਾਨ

ਮੌਕੇ ਤੇ ਪਹੁੰਚੀ ਪੁਲਿਸ ਨੇ ਕਾਲੇ ਰੰਗ ਨਾਲ ਮਿਟਾਏ ਨਾਅਰੇ

ਫਿਰੋਜ਼ਪੁਰ 22 ਜੁਲਾਈ ਪੰਜਾਬ ਅੰਦਰ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦੀ ਵਿਰੋਧਤਾ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਦੇ ਕਸਬਾ ਮੁਦਕੀ ਦੇ ਪਿੰਡ ਜੰਡ ਵਾਲਾ ਵਿੱਚ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜਿੰਦਾਬਾਦ ਅਤੇ ਪੰਜਾਬ ਦਾ ਹੱਲ ਖਾਲਿਸਤਾਨ ਲਿਖਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕੁੱਝ ਲੋਕਾਂ ਵੱਲੋਂ ਪਿੰਡ ਦੇ ਬਾਹਰ ਹਾਈਵੇ ਤੇ ਲੱਗੀ ਸ੍ਰ ਭਗਤ ਸਿੰਘ ਦੀ ਮੂਰਤੀ ਦੇ ਕੋਲ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਸਨ। ਜਿਸ ਤੋਂ ਬਾਅਦ ਤੁਰੰਤ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਇਤਲਾਹ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕਾਲੇ ਰੰਗ ਨਾਲ ਨਾਅਰੇ ਮਿਟਾਏ ਗਏ ਉਨ੍ਹਾਂ ਕਿਹਾ ਉਹ ਕੁੱਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਕੇ ਰੱਖਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਅਜਿਹਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Today Now News

RELATED ARTICLES
- Advertisment -

POPULAR POSTS