17.4 C
Chandigarh

TODAY NOW NEWS

Friday, March 20, 2026
HomeBREAKING NEWSSidhu Moose Wala Murder Case : ਦੇਰ ਰਾਤ ਢਾਈ ਵਜੇ ਹੋਇਆ ਅੰਮ੍ਰਿਤਸਰ...

Sidhu Moose Wala Murder Case : ਦੇਰ ਰਾਤ ਢਾਈ ਵਜੇ ਹੋਇਆ ਅੰਮ੍ਰਿਤਸਰ ਐਨਕਾਉਂਟਰ ‘ਚ ਮਾਰੇ ਗਏ ਸ਼ੂਟਰ ਰੂਪਾ ਦਾ ਸਸਕਾਰ

ਕੈਰੋਂ : ਅੰਮ੍ਰਿਤਸਰ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਗਰੂਪ ਰੂਪਾ ਦਾ ਅੱਧੀ ਰਾਤ ਨੂੰ ਸਸਕਾਰ ਉਸਦੇ ਪਿੰਡ ਜੌੜਾ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਦੇਰ ਰਾਤ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਲਾਸ਼ ਸੌਂਪੀ ਗਈ। ਪੁਲਿਸ ਮੁਤਾਬਕ ਜਗਰੂਪ ਸਿੰਘ ਰੂਪਾ ਮੂਸੇਵਾਲਾ ਕਤਲਕਾਂਡ (Sidhu Moose Wala Murder Case) ‘ਚ ਸ਼ੂਟਰ ਵਜੋਂ ਸ਼ਾਮਲ ਸੀ। ਜਿਸ ‘ਤੇ ਪੁਲਿਸ ਨੇ ਲਗਾਤਾਰ ਇਸ ‘ਤੇ ਨਜ਼ਰ ਬਣਾਈ ਸੀ ਤੇ ਬੀਤੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਭਕਨਾ ਵਿਖੇ ਰੂਪਾ ਤੇ ਉਸਦੇ ਸਾਥੀ ਦਾ ਐਨਕਾਉਂਟਰ ਕਰ ਦਿੱਤਾ। ਵੀਰਵਾਰ ਦੇਰ ਰਾਤ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ ਗਈ ਜਿਸ ਤੋਂ ਬਾਅਦ ਰਾਤ ਢਾਈ ਵਜੇ ਦੇ ਕਰੀਬ ਉਸਦਾ ਸਸਕਾਰ ਪਿੰਡ ਜੌੜਾ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਗ਼ਮਗੀਨ ਮਾਹੌਲ ‘ਚ ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਹੇਠ ਕਰ ਦਿੱਤਾ ਗਿਆ।

ਪਰਿਵਾਰ ਮੁਤਾਬਕ ਜਗਰੂਪ ਸਿੰਘ ਰੂਪਾ 2017 ਤੋਂ ਬੁਰੀ ਸੰਗਤ ‘ਚ ਪੈ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਬੇਦਖਲ ਕਰ ਦਿੱਤਾ ਸੀ। ਉਸਦੇ ਪਿਤਾ ਨੇ ਦੱਸਿਆ ਕਿ ਪਿਛਲੇ ਢਾਈ ਸਾਲ ਤੋਂ ਰੂਪਾ ਕਦੇ ਘਰੇ ਨਹੀਂ ਸੀ ਆਇਆ ਤੇ ਨੇ ਹੀ ਸਾਡੇ ਪਰਿਵਾਰ ਨਾਲ ਉਸ ਨਾਲ ਕੋਈ ਸੰਪਰਕ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਰੂਪਾ ਦੇ ਮਾਰੇ ਜਾਣ ਦੀ ਖਬਰ ਉਨ੍ਹਾਂ ਨੂੰ ਟੀਵੀ ਤੋਂ ਮਿਲੀ ਸੀ।

Today Now News

RELATED ARTICLES
- Advertisment -

POPULAR POSTS