17.1 C
Chandigarh

TODAY NOW NEWS

Thursday, March 19, 2026
HomeBREAKING NEWSED ਅੱਜ ਸੋਨੀਆ ਗਾਂਧੀ ਤੋਂ ਕਰੇਗੀ ਪੁੱਛਗਿੱਛ, ਜਾਣੋ ਇਹਤਿਆਤ ਵਜੋਂ ਟ੍ਰੈਫਿਕ ਪੁਲਿਸ...

ED ਅੱਜ ਸੋਨੀਆ ਗਾਂਧੀ ਤੋਂ ਕਰੇਗੀ ਪੁੱਛਗਿੱਛ, ਜਾਣੋ ਇਹਤਿਆਤ ਵਜੋਂ ਟ੍ਰੈਫਿਕ ਪੁਲਿਸ ਨੇ ਕਿਹੜੀਆਂ ਸੜਕਾਂ ਕੀਤੀਆਂ ਬੰਦ

ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਰੋਸ ਪ੍ਰਗਟ ਕਰਨ ਲਈ ਨਵੀਂ ਦਿੱਲੀ ਪਹੁੰਚ ਗਏ ਹਨ। ਪੁਲਿਸ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਤੋਂ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਵੀ ਲੋਕਾਂ ਨੂੰ ਕੁਝ ਸੜਕਾਂ ਬੰਦ ਕਰਕੇ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।ਟ੍ਰੈਫਿਕ ਪੁਲਸ ਮੁਤਾਬਕ ਗੋਲ ਦੱਖਣ ਜੰਕਸ਼ਨ ਤੋਂ ਪਟੇਲ ਚੌਕ, ਵਿੰਡਸਰ ਪਲੇਸ, ਤਿਨ ਮੂਰਤੀ ਚੌਕ ਅਤੇ ਪ੍ਰਿਥਵੀਰਾਜ ਰੋਡ ਨਵੀਂ ਦਿੱਲੀ ਤੱਕ ਬੱਸਾਂ ਦੀ ਆਵਾਜਾਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪੁਲਿਸ ਨੇ ਲੋਕਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਮੋਤੀ ਲਾਲ ਨਹਿਰੂ ਮਾਰਗ, ਅਕਬਰ ਰੋਡ, ਜਨਪਥ ਅਤੇ ਮਾਨਸਿੰਘ ਰੋਡ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਇੱਥੇ ਟਰੈਫਿਕ ਪੁਲੀਸ ਦੇ ਵਿਸ਼ੇਸ਼ ਪ੍ਰਬੰਧ ਹੋਣਗੇ। ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਗੋਲ ਮੇਥੀ ਜੰਕਸ਼ਨ, ਤੁਗਲਕ ਰੋਡ ਜੰਕਸ਼ਨ, ਕਿਊ-ਪੁਆਇੰਟ ਜੰਕਸ਼ਨ, ਸੁਨਹਿਰੀ ਮਸਜਿਦ ਜੰਕਸ਼ਨ, ਮੌਲਾਨਾ ਆਜ਼ਾਦ ਰੋਡ ਜੰਕਸ਼ਨ ਅਤੇ ਮਾਨਸਿੰਘ ਰੋਡ ਜੰਕਸ਼ਨ ‘ਤੇ ਨਾ ਜਾਣ ਦੀ ਅਪੀਲ ਕੀਤੀ ਹੈ।

Today Now News

RELATED ARTICLES
- Advertisment -

POPULAR POSTS