17.1 C
Chandigarh

TODAY NOW NEWS

Friday, March 20, 2026
HomeBREAKING NEWSਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਨੇ ਮੰਨੀ ਰਿਸ਼ਵਤ ਦੀ ਗੱਲ, ਜੰਗਲਾਤ ਘਪਲੇ...

ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਨੇ ਮੰਨੀ ਰਿਸ਼ਵਤ ਦੀ ਗੱਲ, ਜੰਗਲਾਤ ਘਪਲੇ ਦੇ ਖੁੱਲ੍ਹਣ ਲੱਗੇ ਭੇਤ

ਚੰਡੀਗਡ਼੍ਹ : ਪੰਜਾਬ ’ਚ ਕਾਂਗਰਸ ਸਰਕਾਰ ’ਚ ਜੰਗਲਾਤ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੇ ਵਿਜੀਲੈਂਸ ਦੇ ਸਾਹਮਣੇ ਮੰਨਿਆ ਹੈ ਕਿ ਉਸ ਨੇ ਟ੍ਰੀ-ਗਾਰਡ ਦੀ ਖ਼ਰੀਦ ’ਚ ਰਿਸ਼ਵਤ ਲਈ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਉਨ੍ਹਾਂ ਠੇਕੇਦਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਇਹ ਪੈਸਾ ਲਿਆ ਗਿਆ ਸੀ। ਸਾਰੇ ਠੇਕੇਦਾਰਾਂ ਨੂੰ ਸੰਮਨ ਜਾਰੀ ਕੀਤੇ ਜਾ ਰਹੇ ਹਨ। ਰਿਸ਼ਵਤ ਦੇ ਪੈਸੇ ਲੈਣ ਲਈ ਦਲਜੀਤ ਨੇ ਹਿਸਾਰ (ਹਰਿਆਣਾ) ਦੇ ਇਕ ਵਿਚੋਲੀਏ ਬਿੰਦਰ ਸਿੰਘ ਨੂੰ ਕੰਮ ’ਤੇ ਰੱਖਿਆ ਸੀ, ਜਿਹਡ਼ਾ ਉਗਰਾਹੀ ਕਰਦਾ ਸੀ। ਇਸ ਮਾਮਲੇ ’ਚ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਵਿਜੀਲੈਂਸ ਕੁਝ ਠੇਕੇਦਾਰਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਇਸ ਮਾਮਲੇ ’ਚ ਵਿਭਾਗ ਦੇ ਕੁਝ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਬੀਤੇ ਦਿਨੀਂ ਦਲਜੀਤ ਸਿੰਘ ਨੂੰ ਚੰਡੀਗਡ਼੍ਹ ਦੇ ਸੈਕਟਰ-37 ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਚਾਚੇ ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾ ਚੁੱਕਿਆ ਹੈ, ਪਰ ਗਿਲਜੀਆਂ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ।

Today Now News

RELATED ARTICLES
- Advertisment -

POPULAR POSTS