17.4 C
Chandigarh

TODAY NOW NEWS

Friday, March 20, 2026
HomeBREAKING NEWSGNDU ਦਾ ਨਵਾਂ ਉਪਰਾਲਾ, QR ਕੋਡ ਵਾਲੀਆਂ ਨੇਮ ਪਲੇਟਾਂ ਤੋਂ ਹੋਵੇਗੀ ਕੈਂਪਸ...

GNDU ਦਾ ਨਵਾਂ ਉਪਰਾਲਾ, QR ਕੋਡ ਵਾਲੀਆਂ ਨੇਮ ਪਲੇਟਾਂ ਤੋਂ ਹੋਵੇਗੀ ਕੈਂਪਸ ’ਚ ਲੱਗੇ ਰੁੱਖਾਂ ਤੇ ਬੂਟਿਆਂ ਦੀ ਪਛਾਣ

ਅੰਮ੍ਰਿਤਸਰ : ਵੱਖ-ਵੱਖ ਰੁੱਖਾਂ ਤੇ ਬੂਟਿਆਂ ਦੀ ਪਛਾਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਵੱਲੋਂ ਨਵਾਂ ਉਪਰਾਲਾ ਕਰਦੇ ਹੋਏ ਰੁੱਖਾਂ ’ਤੇ ਕਿਊਆਰ ਕੋਡ ਵਾਲੀਆਂ ਨੇਮ ਪਲੇਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਮੋਬਾਈਲ ‘ਚ ਆਸਾਨੀ ਨਾਲ ਕੋਡ ਨੂੰ ਸਕੈਨ ਕਰ ਇਸ ਬਾਰੇ ਜਾਣਕਾਰੀ ਹਾਸਲ ਕਰ ਸਕੇ। ਇਸ ਮੌਕੇ ਜੀਐੱਨਡੀਯੂ ਦੇ ਵੀਸੀ ਡਾ. ਜਸਪਾਲ ਸਿੰਘ ਸੰਧੂ (Dr. Jaspal Singh Sandhu) ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਭਵਿੱਖ ਵਿਚ ਖਤਰਨਾਕ ਚੁਣੌਤੀਆਂ ਸਾਡੇ ਦਰਪੇਸ਼ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰ ’ਤੇ ਹਰਿਆ ਖੇਤਰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਬਨਸਪਤੀ ’ਚ ਵਾਧਾ ਕਰਨ ਦੀ ਸਖਤ ਲੋਡ਼ ਹੈ।

ਡਾ. ਜਸਪਾਲ ਸਿੰਘ ਸੰਧੂ ਦੇ ਯਤਨਾਂ ਸਦਕਾ ਕੈਂਪਸ ‘ਚ ਦਰੱਖਤ ਅਤੇ ਬੂਟੇ ਨਾ ਸਿਰਫ਼ ਕੈਂਪਸ ਨੂੰ ਹਰਿਆਲੀ ਪ੍ਰਦਾਨ ਕਰਦੇ ਹਨ ਸਗੋਂ ਵੱਡੀ ਗਿਣਤੀ ਵਿਚ ਪੰਛੀਆਂ ਨੂੰ ਵੀ ਪਨਾਹ ਦਿੰਦੇ ਹਨ। ਇਸ ਕਾਰਜ ਵਿਚ ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋ. ਸਰੋਜ ਅਰੋਡ਼ਾ, ਡਾ. ਆਸਥਾ ਭਾਟੀਆ, ਜੋਤੀ ਕਲਿਆਣੀ, ਡਾ. ਜੇਐਸ ਬਿਲਗਾ, ਗੁਰਵਿੰਦਰ ਸਿੰਘ ਅਤੇ ਡਾ. ਆਕਾਂਕਸ਼ਾ ਬਖਸ਼ੀ ਦਾ ਵਿਸ਼ੇਸ਼ ਯੋਗਦਾਨ ਸ਼ਾਮਿਲ ਹੈ। ਕੋਡਾਂ ਨਾਲ ਜੁਡ਼ੀ ਜਾਣਕਾਰੀ ‘ਇਲੈਕਟ੍ਰਾਨਿਕ ਡੇਟਾਬੇਸ ਆਫ਼ ਪਲਾਂਟਸ’ ਜੋ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਮੁਫ਼ਤ ਉਪਲਬਧ ਹੈ।

Today Now News

RELATED ARTICLES
- Advertisment -

POPULAR POSTS