17.1 C
Chandigarh

TODAY NOW NEWS

Friday, March 20, 2026
HomeBREAKING NEWSਅਮਰਨਾਥ ਸ਼ਰਧਾਲੂਆਂ ਦਾ ਸਾਮਾਨ ਚੁੱਕ ਕੇ ਪਡ਼੍ਹਾਈ ਦਾ ਖ਼ਰਚਾ ਇਕੱਠਾ ਕਰ ਰਹੇ...

ਅਮਰਨਾਥ ਸ਼ਰਧਾਲੂਆਂ ਦਾ ਸਾਮਾਨ ਚੁੱਕ ਕੇ ਪਡ਼੍ਹਾਈ ਦਾ ਖ਼ਰਚਾ ਇਕੱਠਾ ਕਰ ਰਹੇ ਨੇ ਨੌਜਵਾਨ, ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਹੈ ਅਮਰਨਾਥ ਯਾਤਰਾ

ਜੰਮੂ: ਸ੍ਰੀ ਅਮਰਨਾਥ ਜੀ ਦੀ ਯਾਤਰਾ ਸਿਰਫ਼ ਤੀਰਥ ਯਾਤਰਾ ਨਹੀਂ ਹੈ ਸਗੋਂ ਇਹ ਕਸ਼ਮੀਰ ਦੇ ਸੈਂਕਡ਼ੇ ਪਰਿਵਾਰਾਂ ਦੇ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਲਈ ਸੰਸਾਧਨ ਇਕੱਠੇ ਕਰਨ ਦਾ ਜ਼ਰੀਆ ਵੀ ਹੈ। ਇਹ ਉਨ੍ਹਾਂ ਨੌਜਵਾਨ ਵਿਦਿਆਰਥੀਆਂ ਦਾ ਭਵਿੱਖ ਵੀ ਸੁਆਰਦੀ ਹੈ ਜਿਨ੍ਹਾਂ ਦੇ ਮਾਪੇ ਗ਼ਰੀਬੀ ਕਾਰਨ ਉਨ੍ਹਾਂ ਦੀ ਪਡ਼੍ਹਾਈ ਦਾ ਖ਼ਰਚਾ ਨਹੀਂ ਚੁੱਕ ਸਕਦੇ। ਅਜਿਹੇ ਨੌਜਵਾਨ ਅਮਰਨਾਥ ਯਾਤਰੀਆਂ ਦਾ ਸਾਮਾਨ ਇਕ ਪਡ਼ਾਅ ਤੋਂ ਦੂਜੇ ਪਡ਼ਾਅ ਤਕ ਪਹੁੰਚਾ ਕੇ, ਉਨ੍ਹਾਂ ਨੂੰ ਡੰਡੇ ਤੇ ਹੋਰ ਸਾਮਾਨ ਵੇਚ ਕੇ ਆਪਣੀ ਪਡ਼੍ਹਾਈ ਦਾ ਖ਼ਰਚਾ ਇਕੱਠਾ ਕਰ ਰਹੇ ਹਨ। ਕਈ ਨੌਜਵਾਨਾਂ ਨੂੰ ਘੋਡ਼ਿਆਂ ਰਾਹੀਂ ਵੀ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਂਦੇ ਦੇਖਿਆ ਜਾ ਸਕਦਾ ਹੈ। ਕਸ਼ਮੀਰ ’ਚ ਇਨ੍ਹੀਂ ਦਿਨੀਂ ਛੱੁਟੀਆਂ ਚੱਲ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਪਡ਼੍ਹਾਈ ਲਈ ਪੈਸਾ ਇਕੱਠਾ ਕਰਨ ਦਾ ਮੌਕਾ ਵੀ ਮਿਲ ਗਿਆ ਹੈ।

ਪਹਿਲਗਾਮ ਯਾਤਰਾ ਮਾਰਗ ਦੇ ਨੁਨਵਾਨ ਆਧਾਰ ਕੈਂਪ ਤੋਂ ਵਾਹਨਾਂ ’ਚ ਸਵਾਰ ਹੋ ਕੇ ਸ਼ਰਧਾਲੂ ਜਿਉਂ ਹੀ ਚੰਦਨਬਾਡ਼ੀ ਪੁੱਜਦੇ ਹਨ ਤਾਂ ਉੱਥੇ ਸਾਮਾਨ ਚੁੱਕਣ ਵਾਲੇ ਨੌਜਵਾਨ ਅਸਾਨੀ ਨਾਲ ਦੇਖੇ ਜਾ ਸਕਦੇ ਹਨ। ਇਹ ਸ਼ਰਧਾਲੂਆਂ ਦੇ ਸਾਮਾਨ ਨੂੰ ਸ਼ੇਸ਼ਨਾਗ ਤਕ ਪਹੁੰਚਾਉਣ ਦੇ 400 ਤੋਂ 500 ਰੁਪਏ ਤਕ ਲੈਂਦੇ ਹਨ। ਇੱਥੇ ਕੁਝ ਬੱਚੇ ਵੀ ਦੇਖੇ ਜਾ ਸਕਦੇ ਹਨ ਜਿਹਡ਼ੇ 20-20 ਰੁਪਏ ’ਚ ਡੰਡੇ ਵੇਚ ਰਹੇ ਹਨ। ਚਡ਼੍ਹਾਈ ਦੌਰਾਨ ਸਹਾਰੇ ਲਈ ਸ਼ਰਧਾਲੂਆਂ ਨੂੰ ਇਨ੍ਹਾਂ ਡੰਡਿਆਂ ਦੀ ਲੋਡ਼ ਪੈਂਦੀ ਹੈ।ਪਹਿਲਗਾਮ ਦੇ ਇਕ ਸਰਕਾਰੀ ਕਾਲਜ ’ਚ ਗ੍ਰੈਜੂਏਸ਼ਨ ਦੇ ਤੀਜੇ ਸਾਲ ਦੇ ਵਿਦਿਆਰਥੀ ਅਰਸ਼ਾਦ ਖ਼ਾਨ ਨੇ ਦੱਸਿਆ ਕਿ ਉਸ ਨੇ 80 ਹਜ਼ਾਰ ਦਾ ਘੋਡ਼ਾ ਖ਼ਰੀਦਿਆ ਹੈ। ਉਸ ਦਾ ਵੱਡਾ ਭਰਾ ਇਸ ਘੋਡ਼ੇ ’ਤੇ ਪਹਿਲਗਾਮ ’ਚ ਸੈਲਾਨੀਆਂ ਨੂੰ ਘੁਮਾਉਂਦਾ ਹੈ ਪਰ ਬਾਬਾ ਅਮਰਨਾਥ ਯਾਤਰਾ ’ਚ ਉਹ ਯਾਤਰੀਆਂ ਨੂੰ ਚੰਦਨਬਾਡ਼ੀ ਤੋਂ ਭਵਨ ਅਤੇ ਭਵਨ ਤੋਂ ਚੰਦਨਬਾਡ਼ੀ ਤਕ ਲਿਜਾਂਦਾ ਹੈ। ਯਾਤਰਾ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਕਾਲਜ ਜਾਣਾ ਸ਼ੁਰੂ ਕਰ ਦੇਵੇਗਾ। ਇਸ ਦੌਰਾਨ ਉਹ ਪਡ਼੍ਹਾਈ ਤੇ ਆਪਣੇ ਘਰ ਦਾ ਖ਼ਰਚਾ ਚਲਾਏਗਾ। ਪਹਿਲਗਾਮ ਦੇ ਹੀ ਸਰਕਾਰੀ ਸਕੂਲ ’ਚ ਪਡ਼੍ਹਨ ਵਾਲੇ ਜ਼ੁਬੇਰ ਤੇ ਜ਼ੁਨੈਦ ਦੋਵੇਂ ਭਰਾ ਹਨ। ਉਹ ਯਾਤਰੀਆਂ ਦੇ ਬੈਗ ਚੁੱਕ ਕੇ ਸ਼ੇਸ਼ਨਾਗ ਲਿਜਾਂਦੇ ਹਨ। ਉਹ ਡੰਡੇ ਵੀ ਵੇਚਦੇ ਹਨ। ਉਹ ਕਹਿੰਦੇ ਹਨ ਕਿ ਸਕੂਲ ਬੰਦ ਹਨ ਤੇ ਇੱਥੋਂ ਕੁਝ ਰੁਪਏ ਕਮਾ ਕੇ ਘਰ ਦੇਣਗੇ। ਉਹ ਪਹਿਲੀ ਵਾਰ ਇੱਥੇ ਕੰਮ ਕਰ ਰਹੇ ਹਨ।

ਕੈਂਪਾਂ ’ਚ ਟੈਂਟ ਵੀ ਸਥਾਨਕ ਲੋਕਾਂ ਦੇ

ਘੋਡ਼ੇ ਵਾਲਿਆਂ ਤੋਂ ਲੈ ਕੇ ਪਾਲਕੀ ਵਾਲੇ, ਦੁਕਾਨਦਾਰ ਸਾਰੇ ਸਥਾਨਕ ਹਨ। ਟੈਂਟ ਵੀ ਸਥਾਨਕ ਲੋਕਾਂ ਨੇ ਹੀ ਲਗਾਏ ਹਨ। ਇਕ ਦਿਨ ਟੈਂਟ ’ਚ ਰਹਿਣ ਦੇ 450 ਰੁਪਏ ਤਕ ਲਏ ਜਾਂਦੇ ਹਨ। ਸਾਰਿਆਂ ਲੋਕਾਂ ਲਈ ਇਹ ਯਾਤਰਾ ਰੁਜ਼ਗਾਰ ਦਾ ਜ਼ਰੀਆ ਹੈ।

Today Now News

RELATED ARTICLES
- Advertisment -

POPULAR POSTS