17.1 C
Chandigarh

TODAY NOW NEWS

Thursday, March 19, 2026
HomeBREAKING NEWSਅਕਾਲੀ ਦਲ ਦੇ ਸਾਬਕਾ ਕੌਂਸਲਰ 'ਤੇ ਜਾਨਲੇਵਾ ਹਮਲਾ, ਕੁੱਟਮਾਰ ਪਿੱਛੋਂ ਹਮਲਾਵਰਾਂ ਨੇ...

ਅਕਾਲੀ ਦਲ ਦੇ ਸਾਬਕਾ ਕੌਂਸਲਰ ‘ਤੇ ਜਾਨਲੇਵਾ ਹਮਲਾ, ਕੁੱਟਮਾਰ ਪਿੱਛੋਂ ਹਮਲਾਵਰਾਂ ਨੇ ਗੱਡੀ ਭੰਨੀ

ਮੁੱਲਾਂਪੁਰ ਦਾਖਾ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਮੀਤ ਪ੍ਰਧਾਨ ਰਹੇ ਬਲਬੀਰ ਚੰਦ ਬੀਰ੍ਹਾ ਉੱਪਰ ਉਸਦੇ ਭਤੀਜੇ ਅਤੇ ਭਤੀਜ ਨੂੰਹ ਨੇ ਸਾਥੀਆਂ ਨਾਲ ਮਿਲਕੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਸਾਥੀ ਨਾਲ ਵਾਰਡ ਵਿੱਚ ਰਹਿੰਦੇ ਕਿਸੇ ਬਿਜਲੀ ਕਰਮਚਾਰੀ ਨੂੰ ਮਿਲਕੇ ਵਾਪਸ ਜਾਣ ਲਈ ਬਾਹਰ ਨਿਕਲਿਆ ਸੀ।

ਦੇਰ ਬਾਅਦ ਮੌਕਾ ਦੇਖਣ ਪੁੱਜੇ ਥਾਣਾ ਦਾਖਾ ਦੇ ਏਐੱਸਆਈ ਕੁਲਦੀਪ ਕੁਮਾਰ ਨੂੰ ਜਾਣਕਾਰੀ ਦਿੰਦਿਆਂ ਬਲਬੀਰ ਚੰਦ ਬੀਰ੍ਹਾ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹ ਅੱਜ ਆਪਣੇ ਸਾਥੀ ਸੰਦੀਪ ਕੁਮਾਰ ਨਾਲ ਉਸਦੀ ਕੋਠੀ ਦੇ ਬਿਜਲੀ ਦਾ ਲੋਡ ਘਟਾਉਣ ਸਬੰਧੀ ਜੱਗੀ ਬਿਜਲੀ ਵਾਲੇ ਦੇ ਘਰ ਸਲਾਹ ਮਸ਼ਵਰਾ ਕਰਨ ਲਈ ਗਿਆ ਸੀ, ਜਦੋਂ ਉਹ ਕੁੱਝ ਸਮੇਂ ਬਾਅਦ ਉਸਦੇ ਘਰੋਂ ਬਾਹਰ ਨਿੱਕਲੇ ਤਾਂ ਉਸਦਾ ਭਤੀਜਾ ਵਿਸ਼ਾਲ ਕੁਮਾਰ ਉਰਫ ਸ਼ਾਲੀ, ਉਸਦੀ ਪਤਨੀ ਸ਼ਿਵਾਨੀ ਉਰਫ ਸ਼ੀਨੂੰ ਅਤੇ ਵਿਸ਼ਾਲ ਦਾ ਦੋਸਤ ਸਾਹਿਲ ਆਪਣੇ ਹੋਰ ਸਾਥੀਆਂ ਨਾਲ ਆਏ ਤੇ ਉਸਨੂੰ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ । ਜਦੋਂ ਉਸਨੇ ਆਪਣੇ ਸਾਥੀ ਨਾਲ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸਦੀ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨ੍ਹਤੋੜ ਕਰ ਦਿੱਤੀ ਅਤੇ ਉਸਨੂੰ ਗੱਡੀ ਵਿੱਚੋਂ ਬਾਹਰ ਧੂਹ ਲਿਆ ਅਤੇ ਉਸਦੀ ਕੁੱਟਮਾਰ ਕੀਤੀ ਤੇ ਕੱਪੜੇ ਵੀ ਪਾੜ ਦਿੱਤੇ । ਬਲਬੀਰ ਚੰਦ ਦਾ ਗੰਭੀਰ ਦੋਸ਼ ਹੈ ਕਿ ਹਮਲਾਵਰਾਂ ਕੋਲ ਇੱਕ ਪਿਸਤੌਲ ਵੀ ਸੀ, ਜਿਸਦਾ ਬੱਟ ਉਸਦੇ ਮੱਥੇ ’ਤੇ ਮਾਰਿਆ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਉਸਦੀ ਜੇਬ ਵਿੱਚੋਂ ਨਕਦੀ, ਜ਼ਰੂਰੀ ਕਾਗਜ਼ਾਤ ਵਾਲਾ ਪਰਸ ਅਤੇ ਗਲੇ ਵਿੱਚ ਪਾਈ ਸੋਨੇ ਦੀ ਸਿੰਗੀ ਖੋਹਣ ਉਪਰੰਤ ਉਸਦੀ ਪੈਂਟ ਦੀ ਜੇਬ ਵਿੱਚੋਂ ਮਹਿੰਗਾ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਜਦੋਂ ਉਹ ਇਸ ਵਿੱਚ ਅਸਫਲ ਰਹੇ ਤਾਂ ਉਹ ਉਸਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ ।

Today Now News

RELATED ARTICLES
- Advertisment -

POPULAR POSTS