17.1 C
Chandigarh

TODAY NOW NEWS

Friday, March 20, 2026
HomeBREAKING NEWSਰਿਪੁਦਮਨ ਮਲਿਕ ਦੀ ਹੱਤਿਆ ਪਿਛਲੇ ਕਾਰਨ ਲੱਭਣ ਲੱਗੀਆਂ ਕੈਨੇਡਾ ਦੀਆਂ ਏਜੰਸੀਆਂ, ਕਾਰੋਬਾਰ...

ਰਿਪੁਦਮਨ ਮਲਿਕ ਦੀ ਹੱਤਿਆ ਪਿਛਲੇ ਕਾਰਨ ਲੱਭਣ ਲੱਗੀਆਂ ਕੈਨੇਡਾ ਦੀਆਂ ਏਜੰਸੀਆਂ, ਕਾਰੋਬਾਰ ਦੇ ਨਾਲ ਹੀ ਚਲਾਉਂਦੇ ਸਨ ਕਈ ਸਮਾਜ ਸੇਵੀ ਸੰਸਥਾਵਾਂ

ਅੰਮ੍ਰਿਤਸਰ : ਕੈਨੇਡਾ ਦੇ ਸਰੀ ’ਚ ਉੱਘੇ ਤੇ ਧਨਾਢ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਉਨ੍ਹਾਂ ਦੇ ਵੇਅਰ ਹਾਊਸ ਦੇ ਬਾਹਰ ਵੀਰਵਾਰ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਇਹ ਹੱਤਿਆ ਕਿਉਂ ਕੀਤੀ ਗਈ ਇਸ ਪਿੱਛੇ ਕਿਹਡ਼ੇ ਲੋਕ ਸਨ ਇਹ ਅਜੇ ਵੀ ਬੁਝਾਰਤ ਹੈ। ਕੈਨੇਡਾ ਦੀਆਂ ਪ੍ਰਮੁੱਖ ਏਜੰਸੀਆਂ ਇਸੇ ਬੁਝਾਰਤ ਨੂੰ ਸੁਲਝਾਉਣ ਲਈ ਸਰਗਰਮ ਹੋ ਗਈਆਂ ਹਨ। ਏਜੰਸੀਆਂ ਪਤਾ ਲਗਾ ਰਹੀਆਂ ਹਨ ਕਿ ਮਲਿਕ ਦੇ ਕਤਲ ਦਾ ਕੀ ਮੰਤਵ ਹੈ? ਕਤਲ ਪਿੱਛੇ ਕਿਹਡ਼ੇ ਲੋਕ ਹਨ? ਇਨ੍ਹਾਂ ’ਚ ਹੀ ਇਕ ਸਵਾਲ ਇਹ ਵੀ ਹੈ ਕਿ ਕਿਤੇ ਇਸ ਕਤਲ ਪਿੱਛੇ ਮਲਿਕ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਤਾਰੀਫ਼ ਤਾਂ ਨਹੀਂ ਸੀ।

ਇਹ ਘਟਨਾ ਸਰੀ ’ਚ ਕੈਨੇਡੀਅਨ ਸਮੇਂ ਮੁਤਾਬਕ ਵੀਰਵਾਰ ਸਵੇਰੇ 9.26 ਵਜੇ ਵਾਪਰੀ ਜਦੋਂ ਮਲਿਕ ਆਪਣੇ ਵੇਅਰ ਹਾਊਸ ਪੁੱਜੇ ਸਨ। ਮੁੱਢਲੀ ਸੂਚਨਾ ਅਨੁਸਾਰ ਹਮਲਾਵਰ ਇਕ ਕਾਰ ’ਚ ਆਏ ਸਨ। ਕਾਰ ਕੁਝ ਦੂਰੀ ’ਤੇ ਪਾਰਕ ਕਰ ਕੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਬਾਈਕ ’ਤੇ ਸਵਾਰ ਹੋ ਕੇ ਨਿਕਲ ਗਏ। ਘਟਨਾ ਵਾਲੀ ਥਾਂ ਨੇਡ਼ੇ ਇਕ ਕਾਰ ਨੂੰ ਅੱਗ ਵੀ ਲਗਾਈ ਗਈ। ਇਹ ਅੱਗ ਏਨੀ ਜ਼ਬਰਦਸਤ ਸੀ ਕਿ ਇਸ ’ਚ ਕਾਰ ਪੂਰੀ ਤਰ੍ਹਾਂ ਸਡ਼ ਕੇ ਸੁਆਹ ਹੋ ਗਈ ਤੇ ਇਸ ਦਾ ਕੇਵਲ ਢਾਂਚਾ ਹੀ ਬਚਿਆ। ਸਮਝਿਆ ਜਾਂਦਾ ਹੈ ਕਿ ਇਹ ਉਹੀ ਕਾਰ ਹੋਵੇਗੀ ਜਿਸ ’ਚ ਹਮਲਾਵਰ ਆਏ ਸਨ। ਮੌਕੇ ਦੇ ਗਵਾਹਾਂ ਅਨੁਸਾਰ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ ਤੇ ਇਕ ਗੋਲ਼ੀ ਮਲਿਕ ਦੇ ਗਲੇ ’ਤੇ ਲੱਗੀ। ਕੈਨੇਡਾ ਦੇ ਇਤਿਹਾਸਕ ’ਚ ਹੋਣ ਵਾਲੀਆਂ ਵੱਡੀਆਂ ਟਾਰਗੇਟਡ ਕਿਲਿੰਗ ’ਚੋਂ ਇਸ ਨੂੰ ਇਕ ਮੰਨਿਆ ਜਾ ਰਿਹਾ ਹੈ। ਇਸ ਕਤਲ ਦੀ ਪਡ਼ਤਾਲ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS