ਰੂਪਨਗਰ, ਜੁਲਾਈ 15:
ਐਸ ਐਚ ਓ ਗੁਰਪ੍ਰੀਤ ਸਿੰਘ ਵੱਲੋਂ ਗਿਆਨੀ ਜ਼ੈਲ ਸਿੰਘ ਵਿਖੇ ਨਾਕਾ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਅੱਜ ਚਲਾਨ ਕੱਟੇ ਗਏ।
ਐਸ ਐਚ ਓ ਨੇ ਦੱਸਿਆ ਕਿ 16 ਵਾਹਨਾਂ ਨੂੰ ਇਮਪਾਉਂਡ ਕੀਤਾ ਗਿਆ ਹੈ ਅਤੇ ਲਗਭਗ 60 ਵਾਹਨਾਂ ਦੇ ਚਲਾਨ ਕੱਟੇ ਗਏ ਹਨ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਐਸ ਐਸ ਪੀ ਡਾਕਟਰ ਸੰਦੀਪ ਗਰਗ ਦੇ ਹੁਕਮਾਂ ਤਹਿਤ ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸ਼ਰਾਰਤੀ ਅਨਸਰਾਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ।




