17.1 C
Chandigarh

TODAY NOW NEWS

Friday, March 20, 2026
HomeBREAKING NEWS23 ਜਿੱਲਿਆ ਵਿਚ ਬਸਪਾ ਨੇ ਐਡਵੋਕੇਟ ਜਨਰਲ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ...

23 ਜਿੱਲਿਆ ਵਿਚ ਬਸਪਾ ਨੇ ਐਡਵੋਕੇਟ ਜਨਰਲ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਪੁਤਲੇ ਸਾੜੇ : ਬਸਪਾ ਆਗੂਆਂ ਨੇ ਕੀ ਲਾਏ ਦੋਸ਼ ?

ਜਲੰਧਰ 15 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸਾਰੇ ਪੰਜਾਬ ਦੇ 23 ਜ਼ਿਲ੍ਹਿਆ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਗਵਰਨਰ ਨੂੰ ਰਾਖਵਾਂਕਰਨ ਦੇ ਮੁੱਦੇ ਤੇ ਮੈਮੋਰੰਡਮ ਦਿੱਤੇ ਗਏ। ਵੱਖ ਵੱਖ ਜ਼ਿਲ੍ਹਿਆ ਤੋਂ ਆਈਆਂ ਖਬਰਾਂ ਅਨੁਸਾਰ ਬਸਪਾ ਵਰਕਰ ਤੇ ਲੀਡਰਸ਼ਿਪ ਨੇ ਰਾਖਵਾਂਕਰਨ ਦੇ ਮੁੱਦੇ ਤੇ ਪੰਜਾਬ ਵਿੱਚ ਉਬਾਲ ਪੈਦਾ ਕਰ ਦਿੱਤਾ ਹੈ। ਜਲੰਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬਸਪਾ ਵਰਕਰਾਂ ਦਾ ਵਿਸ਼ਾਲ ਇਕੱਠ ਹੋਇਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਬਸਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜੋਰਦਾਰ ਨਾਹਰੇਬਾਜੀ ਕੀਤੀ। ਬਸਪਾ ਵਰਕਰਾਂ ਨੇ ਪੁੱਡਾ ਗਰਾਊਂਡ ਤੋਂ ਕਚਹਿਰੀ ਚੌਂਕ ਜਲੰਧਰ ਤੱਕ ਵੱਡਾ ਪੈਦਲ ਮਾਰਚ ਕੀਤਾ। ਹੈਰਾਨੀ ਉਦੋਂ ਹੋਈ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪ੍ਰਵੇਸ਼ ਤੋਂ ਪਹਿਲਾਂ ਬਸਪਾ ਦਾ ਲਸ਼ਕਰ ਗੇਟ ਨੰਬਰ ਚਾਰ ਤੇ ਰੋਕ ਲਿਆ, ਜਿੱਥੇ ਸੂਬਾ ਪ੍ਰਧਾਨ ਦੀ ਪੁਲਿਸ ਨਾਲ ਤਿੱਖੀ ਝੜਪ ਹੋਈ। ਪੁਲਿਸ ਵਲੋਂ ਬੰਦ ਕੀਤਾ ਗੇਟ ਬਸਪਾ ਵਰਕਰਾਂ ਨੇ। ਧੱਕੇ ਨਾਲ ਖੁਲਵਾ ਲਿਆ ਅਤੇ ਡੀਸੀ ਦਫਤਰ ਦੇ ਮੁੱਖ ਗੇਟ ਅੱਗੇ ਪੁੱਜਕੇ ਬੈਠ ਗਏ। ਦੂਜੀ ਹੱਦ ਉਦੋਂ ਹੋ ਗਈ ਜਦੋਂ ਡੀਸੀ ਅਤੇ ਏਡੀਸੀ ਦੋਨੋ ਦਫਤਰ ਤੋਂ ਗੈਰ ਹਾਜ਼ਰ ਸਨ। ਗੁੱਸੇ ਵਿਚ ਆਏ ਬਸਪਾ ਤੇ ਸੂਬਾ ਪ੍ਰਧਾਨ ਗੇਟ ਤੇ ਹੀ ਧਰਨਾ ਮਾਰਕੇ ਬੈਠ ਗਏ। ਇਕ ਘੰਟੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬਸਪਾ ਵਰਕਰਾਂ ਨੇ ਪ੍ਰਸ਼ਾਸ਼ਨ ਮੁਰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ। ਲਗਾਤਾਰ ਦੋ ਘੰਟੇ ਦੀ ਟਸਲਬਾਜ਼ੀ ਤੋਂ ਬਾਅਦ ਡੀਸੀਪੀ ਸ਼੍ਰੀ ਨਰੇਸ਼ ਡੋਗਰਾ ਅਤੇ ਏਡੀਸੀ ਹਰਜਿੰਦਰ ਸਿੰਘ ਜੱਸਲ ਨੇ ਮੈਮੋਰੰਡਮ ਲਿਆ। ਉਪਰੰਤ ਪ੍ਰਸ਼ਾਸ਼ਨ ਤੋਂ ਖਿਝੇ ਹੋਏ ਬਸਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਮੌਕੇ ਤੇ ਤਿਆਰ ਕੀਤਾ ਪੁਤਲਾ ਫੂਕਕੇ ਨਾਹਰੇਬਾਜੀ ਕੀਤੀ।
ਬਸਪਾ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ 178 ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਖਤਮ ਕਰਨ ਦੇ ਮੁੱਦੇ ਉਪਰ ਪੈਦਾ ਵਿਵਾਦ ਖ਼ਿਲਾਫ਼ ਐਡਵੋਕੇਟ ਜਨਰਲ ਸ਼੍ਰੀ ਅਨਮੋਲ ਰਤਨ ਸਿੱਧੂ ਰਾਹੀਂ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿਚ ਅਨੁਸੂਚਿਤ ਜਾਤੀ ਵਰਗਾਂ ਦੇ ਰਾਖਵਾਂਕਰਨ ਨੂੰ ਲੈਕੇ ਇਨਅਫੀਸੈਂਟ ਦੀ ਟਿੱਪਣੀ ਕੀਤੀ ਗਈ ਹੈ ਅਤੇ ਰਾਖਵਾਂਕਰਨ ਨੂੰ ਕਾਰਜਕੁਸ਼ਲਤਾ ਤੇ ਅਸਮਰੱਥਾ ਨਾਲ ਜੋੜਿਆ ਹੈ। ਐਡਵੋਕੇਟ ਜਨਰਲ ਸ਼੍ਰੀ ਸਿੱਧੂ ਦੀ ਇਸ ਟਿੱਪਣੀ ਨਾਲ ਅਨੁਸੂਚਿਤ ਜਾਤੀਆਂ ਦੇ ਮਾਨ ਸਨਮਾਨ ਨੂੰ ਸੱਟ ਵੱਜੀ ਹੈ। ਸ ਗੜ੍ਹੀ ਨੇ ਮੰਗ ਕੀਤੀ ਹੈ ਕਿ ਐਡਵੋਕੇਟ ਜਨਰਲ ਸ਼੍ਰੀ ਸਿੱਧੂ ਉਪਰ ਐੱਸਸੀ ਐੱਸਟੀ ਐਕਟ ਤਹਿਤ ਪਰਚਾ ਦਰਜ਼ ਕੀਤਾ ਜਾਵੇ। ਬਹੁਜਨ ਸਮਾਜ ਪਾਰਟੀ ਵਲੋਂ ਦਿੱਤੇ ਮੈਮੋਰੰਡਮ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਮੁਹੱਲਾ ਕਲੀਨਿਕ ਦੀ 449ਪੋਸਟਾਂ ਵਿਚ, ਲਾਅ ਅਫਸਰਾਂ ਦੀਆਂ 178 ਪੋਸਟਾਂ ਵਿਚ, ਈਟੀਟੀ ਅਧਿਆਪਕਾਂ ਦੀਆਂ 6635 ਪੋਸਟਾਂ ਵਿਚ, ਰਾਸ਼ਟਰੀ ਸਿਹਤ ਮਿਸ਼ਨ ਲਈ ਸਪੈਸ਼ਲਿਸਟ ਡਾਕਟਰਾਂ ਦੀਆਂ 84 ਪੋਸਟਾਂ ਵਿਚ ਰਾਖਵਾਂਕਰਨ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਮੈਮੋਰੰਡਮ ਵਿਚ ਤਰੁੱਟੀਆਂ ਰਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ, ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ, 85ਵੀ ਸੰਵਿਧਾਨਿਕ ਸੋਧ ਲਾਗੂ ਕਰਨ, 10/10/2014 ਦਾ ਸਰਕਾਰੀ ਪੱਤਰ ਰੱਦ ਕਰਨ, ਪੰਜਾਬ ਪੁਲਿਸ ਦੀ ਭਰਤੀ ਵਿਚ ਮੈਰਿਟ ਵਿਚ ਆਏ 153 ਨੌਜਵਾਨਾਂ ਨੂੰ ਮੈਰਿਟ ਵਿਚ ਨੌਕਰੀ ਦੇਣ, ਸ਼ਗਨ ਸਕੀਮ ਦੇ ਬਕਾਏ ਜਾਰੀ ਕਰਨ, 37000 ਮੁਲਾਜ਼ਮਾਂ ਨੂੰ ਪੱਕੇ ਕਰਨ, ਅਨੂਸੂਚਿਤ ਜਾਤੀਆਂ ਤੇ ਓਬੀਸੀ ਜਮਾਤਾਂ ਦਾ ਬੈਕਲਾਗ਼ ਭਰਤੀ ਕਰਨ, ਪੰਚਾਇਤੀ ਜ਼ਮੀਨ ਦਾ 1/3 ਅਨੂਸੂਚਿਤ ਜਾਤੀਆਂ ਨੂੰ ਦੇਣ ਸਬੰਧੀ ਤਰੁੱਟੀ ਰਹਿਤ ਨੀਤੀ ਬਨਾਉਣ ਆਦਿ ਨੂੰ ਸ਼ਾਮਿਲ ਕੀਤਾ ਹੈ।
ਬਸਪਾ ਜਲੰਧਰ ਦੀ ਲੀਡਰਸ਼ਿਪ ਵਿਚ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਮੇਲ ਚੁੰਬਰ ਜੀ ਅਤੇ ਸ਼੍ਰੀ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਨੂਨੀ ਅੜਚਨਾਂ ਦੇ ਮੱਦੇਨਜ਼ਰ ਸਰਕਾਰ ਨੇ ਹਾਈਕੋਰਟ ਤੋਂ ਪਟੀਸ਼ਨ ਵਾਪਸ ਲਈ ਹੈ, ਰਾਖਵਾਂਕਰਨ ਉਪਰ ਵੱਜ ਰਿਹਾ ਡਾਕਾ ਵਾਪਸ ਨਹੀਂ ਲਿਆ ਹੈ, ਇਸ ਕਰਕੇ ਬਹੁਜਨ ਸਮਾਜ ਪਾਰਟੀ ਵਲੋਂ ਬਹੁਜਨ ਸਮਾਜ ਦੇ ਹੱਕਾਂ ਅਧਿਕਾਰਾਂ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਸਕੱਤਰ ਸ਼੍ਰੀ ਜਸਵੰਤ ਰਾਏ, ਸੂਬਾ ਕੈਸ਼ੀਅਰ ਪਰਮਜੀਤ ਮੱਲ, ਲਾਲ਼ ਚੰਦ ਔਜਲਾ, ਤੀਰਥ ਰਾਜਪੁਰਾ, ਅਨਿਲ ਮਹੀਨੀਆਂ, ਜਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਯਾਦਵ, ਜਿਲ੍ਹਾ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਪੀ ਡੀ ਸ਼ਾਂਤ, ਰਣਜੀਤ ਕੁਮਾਰ, ਦਵਿੰਦਰ ਗੋਗਾ, ਮਦਨ ਲਾਲ ਮੱਦੀ, ਸ਼ਾਦੀ ਲਾਲ, ਸੇਵਾ ਸਿੰਘ ਰੱਤੂ, ਹਰਜਿੰਦਰ ਬਿੱਲਾ, ਡਾ ਗੁਰਨੇਕ ਗੜ੍ਹੀ, ਦੇਵ ਰਾਜ ਸੁਮਨ, ਤਲਵਿੰਦਰ ਕੁਮਾਰ, ਵਕੀਲ ਮਹਿੰਦਰ ਪਾਲ, ਬਲਵਿੰਦਰ ਰੱਲ, ਕੁਲਦੀਪ ਬੰਗੜ, ਵਿਨੈ ਮਹੇ, ਜਸਵੀਰ ਕੌਰ, ਵਕੀਲ ਪ੍ਰਿਤਪਾਲ, ਵਕੀਲ ਮਧੂ, ਦਵਿੰਦਰ ਜੱਖੁ, ਵਿਜੇ ਮੱਡਹਾਸ, ਜਸਵੀਰ ਪੰਡੋਰੀ, ਵਕੀਲ ਦੀਪਕ ਕੁਮਾਰ, ਗੁਰਪਾਲ ਪਾਲਾ, ਹਰਮੇਸ਼ ਲਾਲ, ਸਤਪਾਲ ਬੱਧਣ, ਮੁਨੀਸ਼ ਯਾਦਵ, ਸੰਦੀਪ ਕੁਮਾਰ, ਵਿਸ਼ਾਲ ਯਾਦਵ, ਬਲਜੀਤ ਮਿੱਠੂ ਬਸਤੀ, ਮਨੀ ਕੁਮਾਰ, ਗਿਰਧਾਰੀ ਲਾਲ, ਸਾਹਿਲ ਵਾਲੀਆ ਆਦਿ ਵੱਡੀ ਗਿਣਤੀ ਵਰਕਰ ਵਿਚ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS