
ਸਰੀ : ਦੇਰ ਰਾਤ ਵੱਡੀ ਖਬਰ ਆ ਰਹੀ ਹੈ ਕਿ 1985 ਚ ਏਅਰ ਇੰਡੀਆ ਕਨਿਸ਼ਕ ਬਲਾਸਟ ਨਾਲ ਜੁੜੇ ਰਿਪੂਦਮਨ ਮਲਿਕ ਫਿਰ ਕਾਤਲਾਨਾ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਉਪਰ ਫਾਇਰਿੰਗ ਕੀਤੀ ਗਈ ਹੈ । ਜਿਸ ਵਿੱਚ ਉਸ ਦੀ ਮੌਤ ਹੋਣ ਦਾ ਸਮਾਚਾਰ ਹੈ । ਕੈਨੇਡਾ ਦੇ ਸੂਤਰ ਦੱਸਦੇ ਹਨ ਕਿ ਇਹ ਘਟਨਾ ਸਰੀ ‘ਚ ਉਸਦੇ ਦਫ਼ਤਰ ਸਾਹਮਣੇ 128 /82 ਹੋਈ ਵਾਰਦਾਤ ਹੋਈ ਹੈ ਪਤਾ ਲੱਗਾ ਹੈ ਮਲਿਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ।
ਇੱਥੇ ਦੱਸਣਯੋਗ ਹੈ ਕਿ ਰਿਪੁਦਮਨ ਸਿੰਘ ਉਸ ਬੰਬ ਧਮਾਕੇ ਦਾ ਦੋਸ਼ੀ ਮੰਨਿਆ ਗਿਆ ਸੀ ,ਉਸ ਸਮੇਂ ਜਹਾਜ਼ ਵਿੱਚ ਸਵਾਰ 329 ਯਾਤਰੀ ਮਾਰੇ ਗਏ ਸਨ ਅਤੇ ਇਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗ਼ਲਤ ਛਪਾਈ ਵੀ ਕੀਤੀ ਗਈ ਸੀ ਜਿਸ ਕਾਰਨ ਸੰਗਤਾਂ ਵਿਚ ਭਾਰੀ ਰੋਸ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇਸ ਸਬੰਧੀ ਸਖਤ ਆਦੇਸ਼ ਦਿੱਤੇ ਸਨ ।




