17.4 C
Chandigarh

TODAY NOW NEWS

Friday, March 20, 2026
HomeBREAKING NEWSMisdeed Case:ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ ਅਦਾਲਤ 'ਚ ਪੇਸ਼, ਹੋਰ ਕੇਸਾਂ...

Misdeed Case:ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ ਅਦਾਲਤ ‘ਚ ਪੇਸ਼, ਹੋਰ ਕੇਸਾਂ ਸਬੰਧੀ ਪੁਲਿਸ ਲਵੇਗੀ ਰਿਮਾਂਡ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵਿੱਚ ਪੇਸ਼ੀ ਲਈ ਪੇਸ਼ ਕੀਤਾ ਗਿਆ ਹੈ। ਇਸ ਸਮੇਂ ਬਾਕੀ ਮੁਲਜ਼ਮ ਵੀ ਉਸ ਦੇ ਨਾਲ ਹਨ। ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਹੈ। ਬੈਂਸ ਸਮਰਥਕਾਂ ਨੇ 11:30 ਵਜੇ ਅਦਾਲਤ ਵਿੱਚ ਇਕੱਠੇ ਹੋਣ ਦਾ ਐਲਾਨ ਕੀਤਾ ਸੀ।

ਦੱਸਣਯੋਗ ਹੈ ਕਿ ਇਸ ਦੌਰਾਨ ਕੋਰਟ ਕੰਪਲੈਕਸ ਵਿਚ ਲਿਪ ਵਰਕਰਾਂ ਦਾ ਇਕੱਠ ਕਰਨ ਲਈ ਸਾਬਕਾ ਵਿਧਾਇਕ ਬੈਂਸ ਦੇ ਹਮਾਇਤੀਆਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਆਪਣੇ ਆਗੂ ਦੀ ਫੋਟੋ ਲੱਗੇ ਪੋਸਟਰ ਰਾਹੀਂ ਮੈਸੇਜ ਭੇਜੇ।

ਇਨ੍ਹਾਂ ਪੋਸਟਰਾਂ ’ਤੇ ਲਿਪ ਦੇ ਵਰਕਰਾਂ ਨੇ ਸਾਬਕਾ ਵਿਧਾਇਕ ਦੀ ਫੋਟੋ ਦੇ ਨਾਲ ਨਾਲ ਆਪਣੀ ਫੋਟੋ ਵੀ ਲਾਈ ਸੀ। ਪੋਸਟਰਾਂ ਉੱਪਰ ਲਿਖਿਆ ਸੀ, ‘‘ਮੈਂ ਬੈਂਸ ਦੇ ਨਾਲ ਹਾਂ। 14 ਜੁਲਾਈ ਸਵੇਰੇ 11:30 ਵਜੇ ਅਦਾਲਤ ਵਿਚ ਬੈਂਸ ਦੀ ਪੇਸ਼ੀ ਦਾ ਜ਼ਿਕਰ ਕੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੋਈ ਸੀ ਕਿ 11:30 ਵਜੇ ਕਚਹਿਰੀ ਕੰਪਲੈਕਸ ਵਿਚ ਪਹੁੰਚਣ। ਹੁਣ ਦੇਖਣਾ ਹੋਵੇਗਾ ਕਿ ਜੇਕਰ ਲੋਕ ਇਨਸਾਫ਼ ਪਾਰਟੀ ਦੇ ਸਮਰਥਕ ਵੱਡੀ ਗਿਣਤੀ ਵਿਚ ਕਚਹਿਰੀ ਕੰਪਲੈਕਸ ਵਿਚ ਪੁੱਜਦੇ ਹਨ ਤਾਂ ਪੁਲਿਸ ਕੀ ਰੁਖ਼ ਅਖ਼ਤਿਆਰ ਕਰਦੀ ਹੈ।

Today Now News

RELATED ARTICLES
- Advertisment -

POPULAR POSTS