17.4 C
Chandigarh

TODAY NOW NEWS

Friday, March 20, 2026
HomeBREAKING NEWSਸਕੱਤਰੇਤ ਦਾ ਪ੍ਰੋਟੋਕੋਲ ਟੁੱਟਾ ! ਮੰਤਰੀਆਂ ਦੀ ਥਾਂ ਤੇ ਅਧਿਕਾਰੀਆਂ...

ਸਕੱਤਰੇਤ ਦਾ ਪ੍ਰੋਟੋਕੋਲ ਟੁੱਟਾ ! ਮੰਤਰੀਆਂ ਦੀ ਥਾਂ ਤੇ ਅਧਿਕਾਰੀਆਂ ਦੀਆ ਗੱਡੀਆਂ ਦਾ ਕਬਜ਼ਾ ?

ਚੰਡੀਗੜ੍ਹ:- ਪੰਜਾਬ ਦੀ ਰਾਜਧਾਨੀ ਚੰਡੀਗਡ਼੍ਹ ਵਿੱਚ ਬਣੇ ਪੰਜਾਬ ਦੇ ਮੁੱਖ ਸਿਵਲ ਸਕੱਤਰੇਤ ,ਜਿੱਥੇ ਕਿ ਮੁੱਖ ਮੰਤਰੀ ਤੋਂ ਬਿਨਾਂ ਮੰਤਰੀਆਂ ਤੇ ਚੀਫ ਸੈਕਟਰੀ ਦਾ ਦਫਤਰ ਵੀ ਹੈ । ਇਸੇ ਕਾਰਨ ਸਿਵਲ ਸਕੱਤਰਤ ਦੇ ਆਲੇ ਦੁਆਲੇ ਸੀਆਈਐੱਸਐੱਫ ਦਾ ਪਹਿਰਾ ਇਨ੍ਹਾਂ ਸਖ਼ਤ ਹੈ ਕਿ ਪਰਿੰਦਾ ਵੀ ਨਹੀਂ ਪਰ ਮਰ ਸਕਦਾ । ਅੱਜ ਸਕੱਤਰੇਤ ਦੇ ਪ੍ਰੋਟੋਕੋਲ ਵਿੱਚ ਉਸ ਸਮੇਂ ਵੱਡੀ ਖਾਮੀ ਸਾਹਮਣੇ ਆਈ ਜਦੋਂ ਮੁੱਖ ਮੰਤਰੀ ਦੀ ਪਾਰਕਿੰਗ ਨਾਲ ਬਣੀ ਮੰਤਰੀਆਂ ਦੀ ਪਾਰਕਿੰਗ ਚ ਅਧਿਕਾਰੀਆਂ ਦੀਆਂ ਗੱਡੀਆਂ ਖੜ੍ਹੀਆਂ ਦੇਖੀਆਂ ਗਈਆਂ । ਜਦੋਂ ਗੇਟ ਤੇ ਖੜ੍ਹੇ ਸੀ ਆਈ ਐਸਐਫ ਜਵਾਨਾਂ ਨਾਲ ਖ਼ਬਰ ਵਾਲੇ ਡਾਟਕਾਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਚੈੱਕ ਹੋ ਕੇ ਅੰਦਰ ਗੱਡੀਆਂ ਤਾਂ ਲੰਘ ਜਾਂਦੀਆਂ ਹਨ ਪਰ ਪਾਰਕਿੰਗ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ । ਇਹ ਆਪਣੇ ਵਿਚ ਵੱਡਾ ਸਵਾਲ ਹੈ ਕਿ ਜੇਕਰ ਸੀਆਈਐੱਸਐੱਫ ਮੰਤਰੀਆਂ ਦੀਆਂ ਗੱਡੀਆਂ ਨੂੰ ਲੈ ਕੇ ਸਕੱਤਰੇਤ ਵਿੱਚ ਸਕਿਓਰਿਟੀ ਪ੍ਰੋਟੋਕਾਲ ਬਰਕਰਾਰ ਨਹੀਂ ਰੱਖ ਸਕਦੀ ਤਾਂ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲਾਂ ਦਾ ਆਰਥਕ ਬੋਝ ਝੱਲਣ ਦੀ ਕਿਉਂ ਲੋੜ ਹੈ ।

Today Now News

RELATED ARTICLES
- Advertisment -

POPULAR POSTS