ਨਵੀਂ ਦਿੱਲੀ : ਇੰਟਰਨੈੱਟ ਮੀਡੀਆ ਕੰਪਨੀ ਮੈਟਾ ਦੇ ਫੇਸਬੁੱਕ ਲੋਗੋ ਦੀ ਵਰਤੋਂ ਕਰਨ ’ਤੇ ਦਿੱਲੀ ਹਾਈ ਕੋਰਟ ਨੇ ਫੇਸਬੇਕ ਨਾਂ ਦੀ ਇਕ ਕਨਫੈਕਸ਼ਨਰੀ ਸ਼ਾਪ ਦੇ ਮਾਲਕ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਰਟ ਨੇ ਦੁਕਾਨ ਦੇ ਮਾਲਕ ਨੂੰ ਫੇਸਬੁੱਕ ਲੋਗੋ ਵਾਂਗ ਕਿਸੇ ਵੀ ਭਰਮਾਊ ਲੋਗੋ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ।

ਜਸਟਿਸ ਨਵੀਨ ਚਾਵਲਾ ਨੇ ਮੈਟਾ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਫੇਸਬੱੁਕ ਦੇਸ਼ ’ਚ ਇਕ ਮਸ਼ਹੂਰ ਟ੍ਰੇਡਮਾਰਕ ਹੈ ਤੇ ਪ੍ਰਤੀਵਾਦੀ ਵੱਲੋਂ ਇਸ ਦੀ ਭਰਮਾਊ ਤੌਰ ’ਤੇ ਵਰਤੋਂ ਕਰਨੀ ਗ਼ੈਰ-ਜ਼ਰੂਰੀ ਤਰੀਕੇ ਨਾਲ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਹੈ। ਹਾਲਾਂਕਿ ਪ੍ਰਤੀਵਾਦੀ ਨੇ ਅੰਤਿਮ ਹੁਕਮ ਤੋਂ ਪਹਿਲਾਂ ਹੀ ਆਪਣੀ ਦੁਕਾਨ ਦਾ ਨਾਂ ਫੇਸਬੇਕ ਤੋਂ ਫੇਸ ਕੇਕ ਕਰ ਦਿੱਤਾ। ਅਦਾਲਤ ਨੇ ਪ੍ਰਤੀਵਾਦੀ ਤੇ ਉਸ ਦੀਆਂ ਸਹਾਇਕ ਕੰਪਨੀਆਂ ਲਈ ਅਜਿਹਾ ਲੋਗੋ ਆਦਿ ਵਰਤਣ ’ਤੇ ਸਥਾਈ ਰੋਕ ਲਗਾ ਦਿੱਤੀ ਹੈ



