ਸ੍ਰੀ ਮੁਕਤਸਰ ਸਾਹਿਬ ਤੋਂ : ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਦੇ ਵਿਚ ਅੱਜ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਨੂੰ ਛੋਟਾ ਹਾਥੀ, ਬਲੈਰੋ ਅਤੇ ਏਸ ਚਾਲਕਾਂ ਦੇ ਵੱਲੋਂ ਪੂਰੀ ਤਰ੍ਹਾਂ ਬੰਦ ਕਰਕੇ ਧਰਨਾ ਲਾਇਆ ਗਿਆ । ਇਸ ਮੌਕੇ ਤੇ ਗੱਲਬਾਤ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਅੱਜਕੱਲ੍ਹ ਚੱਲ ਰਹੇ ਜੁਗਾੜੂ ਵਾਹਨਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਹੁਕਮ ਜੁਗਾੜੂ ਵਾਹਨ ਬੰਦ ਕਰਨ ਦੇ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੀ ਕਥਿਤ ਸ਼ਹਿ ਤੇ ਇਹ ਚਲਾਏ ਜਾ ਰਹੇ ਹਨ । ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਇਹ ਵਾਹਨ ਜੋ ਕਿ ਕਿਸੇ ਤਰ੍ਹਾਂ ਦਾ ਟੈਕਸ ਅਦਾ ਨਹੀਂ ਕਰਦੇ ਜਦੋਂਕਿ ਦੂਜੇ ਪਾਸੇ ਮਿੰਨੀ ਟਰਾਂਸਪੋਰਟ ਦੇ ਚੱਲ ਰਹੇ ਵਾਹਨ ਸਾਰੇ ਟੈਕਸ ਅਦਾ ਕਰਦੇ ਹਨ ਅਤੇ ਸਰਕਾਰੀ ਖ਼ਜ਼ਾਨੇ ਦਾ ਇਸ ਨੂੰ ਲਾਭ ਵੀ ਹੁੰਦਾ ਹੈ।ਪਰ ਸਰਕਾਰ ਇਸ ਦੇ ਬਾਵਜੂਦ ਵੀ ਜੁਗਾੜੂ ਵਾਹਨਾਂ ਦੇ ਚਾਲਕਾਂ ਨੂੰ ਕਥਿਤ ਤੌਰ ਤੇ ਉੱਤੇ ਸ਼ਹਿ ਦੇ ਰਹੀ ਹੈ, ਜਿਸ ਕਾਰਨ ਇਹ ਚੱਲ ਰਹੇ ਹਨ ਉਨ੍ਹਾਂ ਕਿਹਾ ਕਿ ਮੰਗ ਕਰਦੇ ਹਾਂ ਕਿ ਇਨ੍ਹਾਂ ਵਾਹਨਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੁਗਾਡ਼ੂ ਵਾਹਨਾਂ ਦੇ ਚੱਲਣ ਦੇ ਕਾਰਨ ਬੂਝੇ ਛੋਟੇ ਟਰਾਂਸਪੋਰਟ ਵਾਹਨਾਂ ਦੇ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ







