17.1 C
Chandigarh

TODAY NOW NEWS

Friday, March 20, 2026
HomeBREAKING NEWSਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ‘ਚ ਖਿਤਾਬ ਦੀ ਦੌੜ ’ਚੋਂ ਬਾਹਰ ਹੋਇਆ...

ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ‘ਚ ਖਿਤਾਬ ਦੀ ਦੌੜ ’ਚੋਂ ਬਾਹਰ ਹੋਇਆ ਭਾਰਤ

ਟੇਰੇਸਾ , ਜੁਲਾਈ 12

ਭਾਰਤੀ ਮਹਿਲਾ ਹਾਕੀ ਟੀਮ ਕਰਾਸਓਵਰ ਮੈਚ ਵਿੱਚ ਸਹਿ-ਮੇਜ਼ਬਾਨ ਸਪੇਨ ਤੋਂ ਮਿਲੀ 0-1 ਦੀ ਹਾਰ ਨਾਲ ਐੱਫਆਈਐੱਚ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਖਿਤਾਬ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਤਿੰਨ ਕੁਆਰਟਰਾਂ ਤੱਕ ਦੋਹਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਨਿਰਧਾਰਤ ਸਮਾਂ ਖ਼ਤਮ ਹੋਣ ਤੋਂ ਸਿਰਫ ਤਿੰਨ ਮਿੰਟ ਪਹਿਲਾਂ ਮਾਰਤਾ ਸੇਗੂ ਨੇ ਗੋਲ ਕਰ ਕੇ ਭਾਰਤ ਨੂੰ ਖਿਤਾਬ ਦੀ ਦੌੜ ’ਚੋਂ ਬਾਹਰ ਕਰ ਦਿੱਤਾ।

ਪੂਰੇ ਟੂਰਨਾਮੈਂਟ ਵਾਂਗ ਇਸ ਮੈਚ ਵਿੱਚ ਵੀ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਨਾ ਬਦਲਣ ਦਾ ਖਮਿਆਜ਼ਾ ਭੁਗਤਣਾ ਪਿਆ। ਭਾਰਤ ਨੂੰ ਸਪੇਨ ਦੇ ਤਿੰਨ ਦੇ ਮੁਕਾਬਲੇ ਚਾਰ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਨ੍ਹਾਂ ’ਚੋਂ ਇੱਕ ਨੂੰ ਵੀ ਗੋਲ ਵਿੱਚ ਬਦਲ ਨਹੀਂ ਸਕੀ। ਭਾਰਤ ਹੁਣ ਇੱਥੇ 9ਵੇਂ ਤੋਂ 16ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੁਕਾਬਲੇ ਵਿੱਚ ਕੈਨੇਡਾ ਨਾਲ ਖੇਡੇਗਾ। ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਮੁਕਾਬਲਾ ਜਰਮਨੀ, ਨੈਦਰਲੈਂਡਜ਼ ਦਾ ਬੈਲਜੀਅਮ, ਆਸਟਰੇਲੀਆ ਦਾ ਸਪੇਨ ਅਤੇ ਇੰਗਲੈਂਡ ਦਾ ਅਰਜਨਟੀਨਾ ਨਾਲ ਹੋਵੇਗਾ।

Today Now News

RELATED ARTICLES
- Advertisment -

POPULAR POSTS