Google Pay ਨੂੰ ਲੋਕ ਬਹੁਤ ਵੱਡੀ ਗਿਣਤੀ ‘ਚ ਇਸਤੇਮਾਲ ਕਰਦੇ ਹਨ। ਲੋਕ ਇਸ ਦੇ ਜ਼ਰੀਏ ਆਨਲਾਈਨ ਤੇ ਆਫਲਾਈਨ ਦੋਨੋਂ ਮੋਡ ‘ਚ ਹੀ ਸ਼ਾਪਿੰਗ ਕਰਦੇ ਹਨ। ਮੋਬਾਈਲ ਰਿਚਾਰਜ, ਬ੍ਰਾਡਬੈਂਡ, ਬਿਲ, ਡੀਟੀਐੱਚ ਰਿਚਾਰਜ ਦੇ ਨਾਲ-ਨਾਲ ਬਿਜਲੀ ਦਾ ਬਿੱਲ ਤੇ ਹੋਰ ਬਿੱਲ ਵੀ ਇਸ ਦੇ ਜ਼ਰੀਏ ਜਮ੍ਹਾਂ ਕਰਦੇ ਹਨ।

ਹੋਰ ਐਪਸ ਵਾਂਗ ਇਹ ਵੀ ਇਕ UPI ਆਧਾਰਤ ਪੇਮੈਂਟ ਐਪ ਹੈ ਜਿਹੜਾ ਯੂਜ਼ਰਜ਼ ਦੇ ਬੈਂਕ ਅਕਾਊਂਟ ਨਾਲ ਲਿੰਕ ਰਹਿੰਦਾ ਹੈ। ਇਸ ਨਾਲ ਪੈਸਾ ਸਿੱਧੇ ਬੈਂਕ ਅਕਾਊਂਟ ‘ਚੋਂ ਨਿਕਲ ਕੇ ਦੂਸਰੇ ਯੂਜ਼ਰ ਦੇ ਬੈਂਕ ਅਕਾਊਂਟ ‘ਚ ਜਾਂਦਾ ਹੈ। ਇਸ ਐਪ ‘ਚ ਯੂਜ਼ਰਜ਼ ਦੀ ਇਕ UPI ID ਬਣਦੀ ਹੈ ਤੇ ਉਸੇ ਲਈ ਯੂਜ਼ਰਜ਼ ਨੂੰ ਇਕ ਪਿੰਨ ਵੀ ਸੈੱਟ ਕਰਨਾ ਪੈਂਦਾ ਹੈ। ਇਸੇ ਯੂਪੀਆਈ ਆਈਡੀ ਤੋਂ ਹਰ ਤਰ੍ਹਾਂ ਦੀ ਪੇਮੈਂਟ ਹੁੰਦੀ ਹੈ, ਪਰ ਇਹ UPI ID ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਬਦਲ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਤੁਸੀਂ ਗੂਗਲ ਪੇ ਅਕਾਊਂਟ ਦੀ UPI ID ਕਿਵੇਂ ਬਦਲ ਸਕਦੇ ਹੋ।Google Pay ਐਪ ਖੋਲ੍ਹਣ ਤੋਂ ਬਾਅਦ ਰਾਈਟ ਸਾਈਡ ‘ਚ ਦਿਸ ਰਹੇ ਪ੍ਰੋਫਾਈਲ ਪਿਕਚਰ ਦੇ ਬਟਨ ‘ਤੇ ਟੱਚ ਕਰੋ।
ਇਸ ਤੋਂ ਬਾਅਦ Bank Accounts ‘ਤੇ ਟੈਪ ਕਰਨਾ ਹੁੰਦਾ ਹੈ।
ਇੱਥੇ ਜੇਕਰ ਤੁਸੀਂ ਇਕ ਤੋਂ ਜ਼ਿਆਦਾ ਅਕਾਊਂਟ ਲਿੰਕ ਕੀਤੇ ਹੋਏ ਹਨ ਤਾਂ ਉਨ੍ਹਾਂ ਸਾਰਿਆਂ ਦੀ ਜਾਣਕਾਰੀ ਤੁਹਾਨੂੰ ਦਿਸੇਗੀ।
ਹੁਣ ਤੁਸੀਂ ਜਿਸ ਬੈਂਕ ਖਾਤੇ ਦੀ UPI ID ਬਦਲਣੀ ਹੈ, ਉਸ ‘ਤੇ ਟੈਪ ਕਰਨਾ ਹੈ। ਫਿਰ ਤੁਹਾਡੇ ਉਸੇ ਅਕਾਉਂਟ ਦੀ ਡਿਟੇਲ ਖੁੱਲ੍ਹ ਜਾਵੇਗੀ। ਇੱਥੇ ਕੁਝ ਬਦਲ ਮਿਲਣਗੇ, ਤੁਹਾਨੂੰ ਇਨ੍ਹਾਂ ਵਿਚੋਂ Manage UPI ID ਚੁਣ ਕੇ ਟੈਪ ਕਰਨਾ ਪਵੇਗਾ।
ਹੁਣ ਤੁਹਾਨੂੰ ਕਈ ਬਦਲ ਮਿਲਣਗੇ ਤੇ ਇੱਥੇ ਆਪਣੀ ਪਸੰਦ ਅਨੁਸਾਰ ਕਿਸੇ ਇਕ UPI ID ਨੂੰ ਸਿਲੈਕਟ ਕਰ ਉਸ ਦੇ ਸਾਹਮਣੇ ਬਣੇ + ਬਟਨ ‘ਤੇ ਟੈਪ ਕਰਨਾ ਪਵੇਗਾ।
ਇਸ ਤੋਂ ਬਾਅਦ ਤੁਹਾਡੀ ਨਵੀਂ UPI ID ਬਣ ਜਾਵੇਗੀ ਤੇ ਫਿਰ ਤੁਸੀਂ ਉਸ iD ਤੋਂ ਹਰ ਤਰ੍ਹਾਂ ਦੀ ਪੇਮੈਂਟ ਕਰ ਸਕੋਗੇ।





