16.8 C
Chandigarh

TODAY NOW NEWS

Friday, March 20, 2026
HomeBREAKING NEWSਅੰਮ੍ਰਿਤਸਰ ਦੇ ਟੂੰਡਾ ਤਾਲਾਬ ਨੇੜੇ ਡਰਾਈ ਫਰੂਟ ਦੇ ਗੁਦਾਮ 'ਚ ਲੱਗੀ ਅੱਗ,...

ਅੰਮ੍ਰਿਤਸਰ ਦੇ ਟੂੰਡਾ ਤਾਲਾਬ ਨੇੜੇ ਡਰਾਈ ਫਰੂਟ ਦੇ ਗੁਦਾਮ ‘ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਅੰਮ੍ਰਿਤਸਰ : ਸ਼ਕਤੀ ਨਗਰ ਨੇੜੇ ਟੁੰਡਾ ਤਲਾਬ ਸਥਿਤ ਡਰਾਈ ਫਰੂਟ ਦੇ ਗੋਦਾਮ ਵਿਚ ਐਤਵਾਰ ਸਵੇਰੇ ਅੱਗ ਲੱਗ ਗਈ। ਗੋਦਾਮ ਦੇ ਅੰਦਰ ਲੋਹੇ ਦੇ ਟੀਨ, ਬੋਰੀਆਂ ਅਤੇ ਗੱਤੇ ਦੇ ਡੱਬੇ ਰੱਖੇ ਹੋਏ ਸਨ। ਇਸ ਹਾਦਸੇ ਵਿਚ ਲੱਖਾਂ ਰੁਪਏ ਦਾ ਡ੍ਰਾਈ ਫਰੂਟ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਗੋਦਾਮ ਦੇ ਮਾਲਕ ਵਰੁਣ ਨੇ ਦੱਸਿਆ ਕਿ ਉਨਾਂ੍ਹ ਦੇ ਗੋਦਾਮ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚੀਆਂ। ਫਾਇਰ ਫਾਈਟਰਜ਼ ਨੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਲਾਰੰਸ ਰੋਡ ਦੇ ਵਸਨੀਕ ਵਰੁਣ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਬਜ਼ਾਰ ਦੇ ਚੌਕੀਦਾਰ ਨੇ ਉਨਾਂ੍ਹ ਨੂੰ ਫ਼ੋਨ ‘ਤੇ ਸੂਚਨਾ ਦਿੱਤੀ ਕਿ ਉਸ ਦਾ ਗੋਦਾਮ ਚਾਰੇ ਪਾਸਿਓਂ ਅੱਗ ਦੀਆਂ ਲਪਟਾਂ ਨਾਲ ਿਘਰਿਆ ਹੋਇਆ ਹੈ, ਉਹ ਕਿਸੇ ਤਰਾਂ੍ਹ ਤੁਰੰਤ ਟੁੰਡਾ ਤਲਾਬ ਸਥਿਤ ਆਪਣੇ ਗੋਦਾਮ ‘ਚ ਪਹੁੰਚ ਗਿਆ। ਆਸਪਾਸ ਦੇ ਲੋਕ ਕਿਸੇ ਤਰਾਂ੍ਹ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅੱਗ ਨੇ ਉਸ ਦੀ ਇਮਾਰਤ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਕੁਝ ਹੀ ਮਿੰਟਾਂ ‘ਚ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚੀਆਂ। ਫਾਇਰ ਫਾਈਟਰਜ਼ ਨੇ ਪਾਣੀ ਦੀਆਂ ਬੁਛਾੜਾਂ ਨਾਲ ਪੌਣੇ ਘੰਟੇ ਵਿਚ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਉਸ ਦਾ ਲੱਖਾਂ ਰੁਪਏ ਦਾ ਡਰਾਈ ਫਰੂਟ ਸੜ ਕੇ ਸੁਆਹ ਹੋ ਚੁੱਕਾ ਸੀ। ਵਰੁਣ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਗੋਦਾਮ ਦੇ ਅੰਦਰ ਕਿੰਨਾ ਸਾਮਾਨ ਪਿਆ ਹੈ। ਉਸ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Today Now News

RELATED ARTICLES
- Advertisment -

POPULAR POSTS