ਪਟਿਆਲਾ: ਸ਼ਹਿਰ ਦੇ ਮੁੱਖ ਬਾਜ਼ਾਰ ‘ਚ ਗੋਲੀਆਂ ਚਲਾਉਣ ਦੀ ਖ਼ਬਰ ਮਿਲੀ ਹੈ।ਇਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਦੋਂ ਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰ ਅਨੁਸਾਰ ਸ਼ਾਮੀ ਪੌਣੇ ਸੱਤ ਵਜੇ ਭਰੇ ਬਾਜ਼ਾਰ ‘ਚ ਇਕ ਵਿਅਕਤੀ ਵਲੋਂ ਪਰਮਿੰਦਰ ਸਿੰਘ ਮਾਟਾ ਨਾਮਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ।ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਨੇੜਲੇ ਖਾਲਸਾ ਮੁਹੱਲੇ ਵਿਚ ਰਹਿੰਦੇ ਇਕ ਨੌਜਵਾਨ ਵਲੋਂ ਕਈ ਫਾਇਰ ਕੀਤੇ ਗਏ, ਇਸ ਦੌਰਾਨ ਇਕ ਗੋਲੀ ਪਰਮਿੰਦਰ ਸਿੰਘ ਦੀ ਬਾਂਹ ‘ਤੇ ਵੀ ਲਗੀ ਹੈ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬਾਜ਼ਾਰ ਵਿਚ ਭੱਜ ਦੌੜ ਮਚ ਗਈ। ਸੂਤਰਾਂ ਅਨੁਸਾਰ ਇਨ੍ਹਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਹੈ।ਜਿਸ ਦੇ ਚੱਲਦਿਆਂ ਪਰਮਿੰਦਰ ਸਿੰਘ ਮਾਟਾ ਉੱਤੇ ਹਮਲਾ ਹੋਇਆ ਹੈ। ਥਾਣਾ ਕੋਤਵਾਲੀ ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਂਦਿਆਂ ਸੀਸੀ ਟੀਵੀ ਫੁਟੇਜ਼ ਵੀ ਕਬਜ਼ੇ ‘ਚ ਲਈ ਹੈ।



