17.1 C
Chandigarh

TODAY NOW NEWS

Thursday, March 19, 2026
HomeBREAKING NEWSਸੀਚੇਵਾਲ ਸਣੇ ਰਾਜ ਸਭਾ ਦੇ 27 ਮੈਂਬਰਾਂ ਨੇ ਚੁੱਕੀ ਸਹੁੰ, 12 ਨੇ...

ਸੀਚੇਵਾਲ ਸਣੇ ਰਾਜ ਸਭਾ ਦੇ 27 ਮੈਂਬਰਾਂ ਨੇ ਚੁੱਕੀ ਸਹੁੰ, 12 ਨੇ ਹਿੰਦੀ, ਚਾਰ ਨੇ ਅੰਗਰੇਜ਼ੀ, ਦੋ ਨੇ ਸੰਸਕ੍ਰਿਤ ਤੇ ਇਕ ਨੇ ਪੰਜਾਬੀ ’ਚ ਚੁੱਕੀ ਸਹੁੰ

ਨਵੀਂ ਦਿੱਲੀ : ਵਾਤਾਵਰਨ ਮਾਹਰ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਸਣੇ ਰਾਜ ਸਭਾ ਦੇ 27 ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕ ਲਈ ਹੈ। ਸੀਚੇਵਾਲ ਨੇ ਪੰਜਾਬੀ ’ਚ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਦੀ ਮੌਜੂਦਗੀ ’ਚ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ।

ਸ਼ੁੱਕਰਵਾਰ ਨੂੰ ਸਹੁੰ ਚੁੱਕਣ ਵਾਲੇ 27 ਨਵੇਂ ਮੈਂਬਰਾਂ ’ਚੋਂ 12 ਨੇ ਹਿੰਦੀ, ਚਾਰ ਨੇ ਅੰਗਰੇਜ਼ੀ, ਦੋ ਨੇ ਸੰਸਕ੍ਰਿਤ, ਕੰਨਡ਼, ਮਰਾਠੀ, ਉਡ਼ੀਆ ਤੋਂ ਇਲਾਵਾ ਇਕ-ਇਕ ਮੈਂਬਰ ਨੇ ਪੰਜਾਬੀ, ਤਮਿਲ ਤੇ ਤੇਲਗੂ ਭਾਸ਼ਾ ’ਚ ਸਹੁੰ ਚੁੱਕੀ। ਸ਼ੁੱਕਰਵਾਰ ਨੂੰ ਸਹੁੰ ਚੁੱਕਣ ਵਾਲੇ ਨਵੇਂ ਤੇ ਦੁਬਾਰਾ ਚੁਣੇ ਗਏ ਮੈਂਬਰਾਂ ’ਚ ਜੈਰਾਮ ਰਮੇਸ਼, ਵਿਵੇਕ ਕੇ ਤਨਖਾ, ਮੁਕੁਲ ਵਾਸਨਿਕ (ਸਾਰੇ ਕਾਂਗਰਸ), ਸੁਰਿੰਦਰ ਸਿੰਘ ਨਾਗਰ, ਕੇ ਲਕਸ਼ਮਣ, ਲਕਸ਼ਮੀਕਾਂਤ ਵਾਜਪਾਈ (ਸਾਰੇ ਭਾਜਪਾ), ਜੈਅੰਤ ਚੌਧਰੀ, ਕਲਪਨਾ ਸੈਣੀ, ਸੁਲਤਾ ਦੇਵ ਤੇ ਆਰ ਧਰਮਾਰ ਸ਼ਾਮਲ ਹਨ।

Today Now News

RELATED ARTICLES
- Advertisment -

POPULAR POSTS