ਨਿਹਾਲ ਸਿੰਘ ਵਾਲਾ ਮੋਗਾ
ਨਿਰਦੇਸ਼ਕ ਸਿਹਤ ਸੇਵਾਵਾਂ ਪੰਜਾਬ ਵਲੋਂ ਪੰਜ ਜੁਲਾਈ ਨੂੰ ਪੱਤਰ ਜਾਰੀ ਕਰਕੇ ਜਿਲ੍ਹੇ ਭਰ ਵਿਚ ਡੈਪੂਟੇਸ਼ਨ ਆਰਜੀ ਡਿਊਟੀ ਰੱਦ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ। ਸਿਵਲ ਸਰਜਨ ਮੋਗਾ ਵਲੋਂ ਫਾਰਮੇਸੀ ਅਫ਼ਸਰਾਂ ਨੂੰ ਫਾਰਗ ਨਾ ਕਰਨ ਦੇ ਰੋਸ ਵਜੋ ਜਿਲ੍ਹੇ ਦੇ ਫਾਰਮੇਸੀ ਅਫ਼ਸਰਾਂ ਨੇ ਸਿਵਲ ਸਰਜਨ ਦੇ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ। ਸੁਖਵੀਰ ਸਿੰਘ ਸੂਬਾ ਮੀਤ ਪ੍ਰਧਾਨ,ਜਤਿੰਦਰਪਾਲ ਸਿੰਘ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਫਾਰਮੇਸੀ ਅਫ਼ਸਰਾਂ ਦੀਆਂ ਆਰਜੀ ਬਦਲੀਆਂ ਕਰਕੇ ਵਾਪਿਸ ਪੁਰਾਣੇ ਸਟੇਸ਼ਨਾਂ ਤੇ ਨਾ ਭੇਜਣਾ ਡਾਇਰੈਕਟਰ ਸਾਹਿਬਾਨ ਦੇ ਹੁਕਮਾਂ ਦੀ ੳੁਲੰਘਣਾ ਹੈ ਉਹਨਾਂ ਕਿਹਾ ਕਿ ਜਿਨ੍ਹਾਂ ਚਿਰ ਉਹਨਾਂ ਦੀਆਂ ਬਦਲੀਆਂ ਤੇ ਹੱਕੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਲਗਾਤਾਰ ਧਰਨਾ ਜਾਰੀ ਰਹੇ ਗਾ। ਇਸ ਸਮੇਂ ਸਰਬਜੀਤ ਕੌਰ,ਨਵਦੀਪ ਅਹੂਜਾ,ਰਤਨ ਸਿੰਘ,ਪਰਵਿੰਦਰ ਸਿੰਘ,ਇੰਦਰਜੀਤ ਕੌਰ,ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ,ਦਲਜਿੰਦਰ ਸਿੰਘ,ਗੁਰਜੀਤ ਸਿੰਘ,ਜਸਪ੍ਰੀਤ ਸਿੰਘ ਆਦਿ ਮੌਜੂਦ ਸਨ।





