ਭਗਵੰਤ ਮਾਨ ਨੂੰ
ਨਵਾਂ ਜੀਵਨ ਸਾਥ ਮੁਬਾਰਕ!
ਖ਼ਾਨਦਾਨੀ ਨੱਤ ਪਰਿਵਾਰ ਦੀ ਪੜ੍ਹੀ ਲਿਖੀ ਬੇਟੀ ਡਾਃ ਗੁਰਪ੍ਰੀਤ ਕੌਰ ਦਾ ਸਾਥ ਪੰਜਾਬ ਨੂੰ ਸਹਿਜ ਤੋਰ ਵਾਲੇ ਮੁੱਖ ਮੰਤਰੀ ਤੋਂ ਚੰਗੀ ਅਗਵਾਈ ਦਿਵਾਏ, ਇਹ ਕਾਮਨਾ ਕਰੋ।
ਦੇਸ਼ ਵੰਡ ਵੇਲੇ ਨੱਤ ਕਲਾਂ(ਗੁਜਰਾਂਵਾਲਾ) ਤੋਂ ਕਾਕੋਵਾਲ (ਲੁਧਿਆਣਾ) ਤੇ ਮਗਰੋਂ ਪਿਛਲੇ ਪੰਜਾਹ ਪਚਵੰਜਾ ਸਾਲ ਤੋਂ ਪਿਹੋਵਾ ਨੇੜੇ ਵੱਸਦਾ ਇਹ ਪਰਿਵਾਰ ਅੱਜ ਵੀ ਹਰਿਆਣਾ ਦੇ ਨਾਮਵਰ ਪਰਿਵਾਰਾਂ ਵਿੱਚੋਂ ਹੈ।
ਇਹ ਗੱਲ ਕਦੇ ਨਾ ਵਿਸਾਰਿਉ!

ਇਕੱਲ ਕੱਟਣੀ ਏਨੀ ਸੌਖੀ ਨਹੀਂ ਹੁੰਦੀ ਦੋਸਤੋ!
ਬੰਦਾ ਟੁੱਟ ਜਾਂਦਾ ਹੈ ਅੰਦਰੋਂ।
ਮੈਂ ਨਿਜੀ ਤੌਰ ਤੇ ਇਹ ਪੀੜ ਹੰਢਾਈ ਹੈ।
ਅਰਦਾਸ ਕਰੋ ਕਿ ਭਗਵੰਤ ਦੇ ਮਾਤਾ ਜੀ ਤੇ ਨਿੱਕੀ ਭੈਣ ਦੀ ਅਰਦਾਸ ਸਾਡੇ ਸਭ ਲਈ ਮੁਬਾਰਕ ਰਿਸ਼ਤਾ ਬਣੇ।
ਨਿੰਦਣਾ ਅਸੀਂ ਸੁਭਾਅ ਬਣਾ ਲਿਆ ਹੈ, ਖ਼ੁਦ ਨੂੰ ਬਦਲੀਏ।
ਸਵਃ ਮਹਿੰਦਰ ਸਿੰਘ ਮਾਨ ਪਰਿਵਾਰ ਤੇ ਸਃ ਇੰਦਰਜੀਤ ਸਿੰਘ ਨੱਤ ਪਰਿਵਾਰ ਨੂੰ ਮੁਬਾਰਕਾਂ।
ਗੁਰਭਜਨ ਗਿੱਲ ਤੇ ਪਰਿਵਾਰ


