17.1 C
Chandigarh

TODAY NOW NEWS

Friday, March 20, 2026
HomeBREAKING NEWSvਸਾਬਕਾ ਸੀਐਮ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਮਿਲੀ ਰੈਗੂਲਰ ਬੇਲ

vਸਾਬਕਾ ਸੀਐਮ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਮਿਲੀ ਰੈਗੂਲਰ ਬੇਲ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਹਾਈਕੋਰਟ ਕੋਲੋਂ ਵੱਡੀ ਰਾਹਤ ਮਿਲੀ ਹੈ।ਹਾਈਕੋਰਟ ਨੇ ਹਨੀ ਨੂੰ ਰੈਗੁਲਰ ਬੇਲ ਦੇ ਦਿੱਤੀ ਹੈ। ਦੱਸ ਦਈਏ ਕਿ ਇਸ ਸਬੰਧੀ ਬੀਤੇ ਦਿਨ ਹਨੀ ਨੇ ਹਾਈਕੋਰਟ ’ਚ ਰੇਗੁਲਰ ਬੇਲ ਦੀ ਪਟੀਸ਼ਨ ਦਾਇਰ ਕੀਤੀ ਸੀ। ਈਡੀ ਨੇ ਹਨੀ ਖ਼ਿਲਾਫ਼ ਪਿਛਲੇ ਸਾਲ 30 ਨਵੰਬਰ ਨੂੰ ਐਫਆਈਆਰ ਦਰਜ ਕੀਤੀ ਸੀ। ਜਿਸ ਤੋਂ ਬਾਅਦ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਭੁਪਿੰਦਰ ਹਨੀ ਨੇ ਜਲੰਧਰ ਦੀ ਅਦਾਲਤ ਚੋਂ ਜਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਤੇ ਬੀਤੇ ਦਿਨ ਸੁਣਵਾਈ ਹੋਈ ਸੀ ਜਿਸ ਦਾ ਫੈਸਲਾ ਹਾਈਕੋਰਟ ਵੱਲੋਂ ਸੁਰੱਖਿਅਤ ਰੱਖ ਲਿਆ ਗਿਆ ਸੀ। ਅੱਜ ਯਾਨੀ 1 ਜੁਲਾਈ ਨੂੰ ਇਸ ਸਬੰਧੀ ਫੈਸਲਾ ਸੁਣਾਉਂਦੇ ਹੋਏ ਹਾਈਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਚ ਰਾਹਤ ਮਿਲ ਗਈ ਹੈ।ਇਹ ਹੈ ਪੂਰਾ ਮਾਮਲਾ: ਹਨੀ ਉੱਪਰ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ, ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਦੇ ਕਰੀਬ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਬਰਾਮਦ ਕੀਤੀ ਸੀ।ਇੰਨ੍ਹਾਂ ਵਿੱਚੋਂ 8 ਕਰੋੜ ਰੁਪਇਆ ਹਨੀ ਦੇ ਹੋਮ ਲੈਂਡ ਸੁਸਾਇਟੀ ਸੈਕਟਰ ਸਤੱਤਰ ਮੁਹਾਲੀ ਵਿਖੇ ਉਸਦੇ ਘਰ ਤੋਂ ਬਰਾਮਦ ਕੀਤਾ ਸੀ ਅਤੇ ਉਸਦੇ ਇੱਕ ਸਾਥੀ ਸੰਦੀਪ ਦੇ ਲੁਧਿਆਣਾ ਦੇ ਇੱਕ ਠਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਹੋਏ ਸੀ। ਇਹ ਸਾਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ 2018 ਵਿੱਚ ਰੋਪੜ ਦੇ ਥਾਣੇ ਵਿਖੇ ਨਜ਼ਾਇਜ ਰੇਤ ਮਾਇਨਿੰਗ ਮਾਮਲੇ ਵਿੱਚ ਦਰਜ ਇੱਕ ਐੱਫ.ਆਈ.ਆਰ ਦੇ ਅਧਾਰ ‘ਤੇ ਕੀਤੀ ਗਈ ਸੀ।

Today Now News

RELATED ARTICLES
- Advertisment -

POPULAR POSTS