17.1 C
Chandigarh

TODAY NOW NEWS

Friday, March 20, 2026
HomeBREAKING NEWSਚੋਣ ਹਲਫ਼ਨਾਮਿਆਂ ਨੂੰ ਲੈ ਕੇ ਸ਼ਰਦ ਪਵਾਰ ਨੂੰ IT ਦਾ ਨੋਟਿਸ, NCP...

ਚੋਣ ਹਲਫ਼ਨਾਮਿਆਂ ਨੂੰ ਲੈ ਕੇ ਸ਼ਰਦ ਪਵਾਰ ਨੂੰ IT ਦਾ ਨੋਟਿਸ, NCP ਮੁਖੀ ਨੇ ਕਿਹਾ- Love Letter ਆਇਆ ਹੈ

ਨਵੀਂ ਦਿੱਲੀ: ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ ਆਮਦਨ ਕਰ ਵਿਭਾਗ ਤੋਂ ਨੋਟਿਸ ਮਿਲਿਆ ਹੈ। ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਨੂੰ 2004, 2009, 2014 ਅਤੇ 2020 ਦੀਆਂ ਚੋਣਾਂ ਦੌਰਾਨ ਦਾਇਰ ਹਲਫਨਾਮਿਆਂ ਦੇ ਸਬੰਧ ‘ਚ ਇਨਕਮ ਟੈਕਸ ਤੋਂ ਨੋਟਿਸ ਮਿਲਿਆ ਹੈ। ਪਵਾਰ ਨੇ ਇਸ ’ਤੇ ਤੰਜ਼ ਕੱਸਦਿਆਂ ਨੋਟਿਸ ਨੂੰ ‘ਪ੍ਰੇਮ ਪੱਤਰ’ (ਲਵ ਲੈਟਰ) ਦੱਸਿਆ ਹੈ। ਉਹਨਾਂ ਕਿਹਾ, “ਮੈਨੂੰ 2004, 2009, 2014 ਅਤੇ 2020 ਵਿਚ ਦਾਇਰ ਕੀਤੇ ਗਏ ਚੋਣ ਹਲਫਨਾਮਿਆਂ ਨਾਲ ਸਬੰਧਤ ਇਨਕਮ ਟੈਕਸ ਵਿਭਾਗ ਤੋਂ ਇਕ ਲਵ ਲੈਟਰ ਮਿਲਿਆ ਹੈ।” ਹਾਲਾਂਕਿ ਪਵਾਰ ਨੇ ਹੋਰ ਵੇਰਵੇ ਨਹੀਂ ਦਿੱਤੇ। ਪਵਾਰ ਦੇ ਕਰੀਬੀ ਸਹਿਯੋਗੀ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਵੀ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਸੰਮਨ ਮਿਲਿਆ ਹੈ ਅਤੇ ਅੱਜ ਉਹ ਈਡੀ ਸਾਹਮਣੇ ਪੇਸ਼ ਹੋਣਗੇ।ਰਾਜ ਐਨਸੀਪੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੀ ਨੇ ਆਈਟੀ ਨੋਟਿਸਾਂ ਦੇ ਸਮੇਂ ‘ਤੇ ਸਵਾਲ ਚੁੱਕੇ ਹਨ। ਇਕ ਟਵੀਟ ਵਿਚ ਉਹਨਾਂ ਕਿਹਾ, “ਮਹਾਰਾਸ਼ਟਰ ਸਰਕਾਰ ਵਿਚ ਬਦਲਾਅ ਤੋਂ ਬਾਅਦ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੂੰ 2004, 2009, 2014 ਅਤੇ 2020 ਦੇ ਚੋਣ ਹਲਫਨਾਮਿਆਂ ਲਈ ਆਈਟੀ ਨੋਟਿਸ ਮਿਲਿਆ ਹੈ। ਕੀ ਇਹ ਮਹਿਜ਼ ਇਤਫ਼ਾਕ ਹੈ ਜਾਂ ਕੁਝ ਹੋਰ?”

Today Now News

RELATED ARTICLES
- Advertisment -

POPULAR POSTS