17.1 C
Chandigarh

TODAY NOW NEWS

Friday, March 20, 2026
HomeBREAKING NEWSਕੈਲੀਫੋਰਨੀਆ ਵਿਚ ਕਾਰ ਨਾਲ ਰੇਲ ਗੱਡੀ ਟਕਰਾਈ, 3 ਮੌਤਾਂ-3 ਜਖਮੀ

ਕੈਲੀਫੋਰਨੀਆ ਵਿਚ ਕਾਰ ਨਾਲ ਰੇਲ ਗੱਡੀ ਟਕਰਾਈ, 3 ਮੌਤਾਂ-3 ਜਖਮੀ

ਸੈਕਰਾਮੈਂਟੋ 27 ਜੂਨ (ਹੁਸਨ ਲੜੋਆ ਬੰਗਾ)-ਉੱਤਰੀ ਕੈਲੀਫੋਰਨੀਆ ਵਿਚ ਇਕ ਐਮਟਰੈਕ ਮੁਸਾਫਿਰ ਰੇਲ ਗੱਡੀ ਦੇ ਕਾਰ ਨਾਲ ਟਕਰਾਉਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਨਫਰਾਂਸਿਸਕੋ ਦੇ ਦੱਖਣ-ਪੂਰਬ ਵਿਚ ਬਰੈਂਟਵੁੱਡ ਵਿਖੇ ਤਕਰੀਬਨ ਇਕ ਵਜੇ ਦੁਪਹਿਰ ਵੇਲੇ ਵਾਪਰਿਆ। ਰੇਲ ਗੱਡੀ ਕਾਰ ਨੂੰ ਤਕਰੀਬਨ 60 ਫੁੱਟ ਦੂਰ ਤੱਕ ਘਸੀਟ ਕੇ ਲੈ ਗਈ। ਤਿੰਨ ਵਿਅਕਤੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ 2 ਬਾਲਗਾਂ ਤੇ ਇਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਰੇਲ ਗੱਡੀ ਵਿਚ 80 ਦੇ ਕਰੀਬ ਮੁਸਾਫਿਰ ਸਵਾਰ ਸਨ ਜੋ ਸਾਰੇ ਸਹੀ ਸਲਾਮਤ ਹਨ। ਜਾਂਚ ਉਪੰਰਤ ਹੀ ਹਾਦਸੇ ਦੇ ਕਾਰਨ ਦਾ ਪਤਾ ਲੱਗ ਸਕੇਗਾ।

Today Now News

RELATED ARTICLES
- Advertisment -

POPULAR POSTS