17.1 C
Chandigarh

TODAY NOW NEWS

Friday, March 20, 2026
HomeBREAKING NEWSਸੰਗਰੂਰ 'ਚ ਮੁੜ ਲਿਖੇ ਖ਼ਾਲਿਸਤਾਨੀ ਨਾਅਰੇ, ਵਾਟਰ ਟੈਸਟਿੰਗ ਲੈਬ ਦੀਆਂ ਕੰਧਾਂ 'ਤੇ...

ਸੰਗਰੂਰ ‘ਚ ਮੁੜ ਲਿਖੇ ਖ਼ਾਲਿਸਤਾਨੀ ਨਾਅਰੇ, ਵਾਟਰ ਟੈਸਟਿੰਗ ਲੈਬ ਦੀਆਂ ਕੰਧਾਂ ‘ਤੇ ਲਿਖਿਆ ‘ਖ਼ਾਲਿਸਤਾਨ ਜ਼ਿੰਦਾਬਾਦ’

ਸੰਗਰੂਰ : ਸੋਮਵਾਰ ਸਵੇਰੇ ਅਣਪਛਾਤੇ ਬੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਨੇੜੇ ਰੀਜਨਲ ਵਾਟਰ ਟੈਸਟਿੰਗ ਲੈਬੋਰਟਰੀ ਸੰਗਰੂਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਦਫਤਰ ਦੀ ਬਾਹਰਲੀ ਕੰਧ ਉੱਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ। ਹਾਲਾਂਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਨਾਅਰਿਆਂ ਦੇ ਉੱਪਰ ਕਾਲਖ਼ ਮਲ਼ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਕਾਲੀ ਮਾਤਾ ਮੰਦਰ ਦੇ ਪਿਛਲੇ ਦਰਵਾਜ਼ੇ ਤੇ ਖ਼ਲਿਸਤਾਨ ਦੇ ਨਾਅਰੇ ਲਿਖੇ ਗਏ ਸਨ। ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਦੌਰੇ ਤੋਂ ਐਨ ਪਹਿਲਾਂ ਕਾਲੀ ਦੇਵੀ ਮੰਦਰ (Kali Devi Temple) ਦੇ ਪਿਛਲੇ ਮੁੱਖ ਗੇਟ ‘ਤੇ ਕੰਧਾਂ ‘ਤੇ ਪੰਜਾਬ ਹਲ ਖ਼ਾਲਿਸਤਾਨ ਰਿਫਰੈਂਡਮ 2023 ਦੇ ਨਾਅਰੇ ਲਿਖੇ ਪਾਏ ਗਈ ਸੀ। ਹਾਲਾਂਕਿ ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਦੀ ਭਿਣਕ ਪੈਂਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਰੰਗ ਕਰਵਾ ਕੇ ਮਿਟਾ ਦਿੱਤਾ।

ਖ਼ਾਲਿਸਤਾਨੀ ਨਾਅਰਿਆਂ ਦੇ ਲਿਖਣ ਦੇ ਨਾਲ-ਨਾਲ ਗੁਰਪਤਵੰਤ ਸਿੰਘ ਪਨੂੰ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਖ਼ਾਲਿਸਤਾਨ ਪੱਖੀ ਸਿੱਖਾਂ ਵੱਲੋਂ ਇਹ ਨਾਅਰੇ ਲਿਖੇ ਗਏ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਲਿਸਤਾਨੀ ਪੱਖੀ ਸਿੱਖਾਂ ਦੀ ਮੱਦਦ ਅਤੇ ਹਮਾਇਤ ਨਾਲ ਬਣੀ ਹੈ। ਇਹ ਨਾਅਰੇ ਇਹ ਨਾਅਰੇ ਸੰਦੇਸ਼ ਦਿੰਦੇ ਹਨ ਕਿ ਛੱਬੀ ਜਨਵਰੀ 2- ਨੂੰ ਪੰਜਾਬ ਵਿਚ ਖਾਲਿਸਤਾਨ ਰੈਫਰੈਂਡਮ ਦੀ ਵੋਟ ਹੋਵੇਗੀ।

Today Now News

RELATED ARTICLES
- Advertisment -

POPULAR POSTS