ਲੁਧਿਆਣਾ : Punjab Politics: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੋਕਾਂ ਦਾ ਫਤਵਾ ਹਮੇਸ਼ਾ ਹਰਮਨ ਪਿਆਰਾ ਹੁੰਦਾ ਹੈ। ਇਸ ਵਾਰ ਇਹ ਫਤਵਾ ਸਿਮਰਨਜੀਤ ਮਾਨ ਦੇ ਹੱਕ ‘ਚ ਦਿੱਤਾ ਗਿਆ ਹੈ। ਮਾਨ ਦੀ ਵਿਚਾਰਧਾਰਾ ਪਿਛਲੇ ਸਮੇਂ ‘ਚ ਪੰਜਾਬ ਅਤੇ ਦੇਸ਼ ਲਈ ਘਾਤਕ ਸਾਬਿਤ ਹੋਈ ਹੈ। ਉਨ੍ਹਾਂ ਦਾ ਖ਼ਾਲਿਸਤਾਨੀ ਏਜੰਡਾ ਦੇਸ਼ ਦੀ ਸ਼ਾਂਤੀ ਤੇ ਅਖੰਡਤਾ ਲਈ ਖਤਰਾ ਹੈ।

ਇਸ ਤੋਂ ਪਹਿਲਾਂ ਬਿੱਟੂ ਨੇ ਟਵੀਟ ਕਰ ਕੇ ਕਿਹਾ, ‘ਅੱਤਵਾਦੀਆਂ ਤੇ ਡੁੱਬਦੇ ਅਕਾਲੀ ਦਲ ਦੀ ਪ੍ਰਤੀਨਿਧੀ ਕਮਲਦੀਪ ਰਾਜੋਆਣਾ ਨੂੰ ਸਿਰਫ਼ ਪੰਜ ਫ਼ੀਸਦੀ ਵੋਟਾਂ ਲੈ ਕੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸੁਖਬੀਰ ਬਾਦਲ, ਪੰਨੂ ਤੇ ਰਾਜੋਆਣਾ ਆ ਕੇ ਆਪਣੇ ਉਮੀਦਵਾਰਾਂ ਦੀ ਜਮਾਂ ਰਾਸ਼ੀ ਬਚਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਫੇਸਬੁੱਕ ‘ਤੇ ਲਿਖਿਆ ਕਿ ਅਕਾਲੀ ਦਲ ਆਪਣੇ ਏਜੰਡੇ ਤੋਂ ਭਟਕ ਗਿਆ ਹੈ। ਜ਼ਿਕਰਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।




