17.1 C
Chandigarh

TODAY NOW NEWS

Friday, March 20, 2026
HomeBREAKING NEWSਕੁੰਵਰ ਵਿਜੇ ਪ੍ਰਤਾਪ ਦੇ OP ਸੋਨੀ ‘ਤੇ ਰਿਸ਼ਤੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ...

ਕੁੰਵਰ ਵਿਜੇ ਪ੍ਰਤਾਪ ਦੇ OP ਸੋਨੀ ‘ਤੇ ਰਿਸ਼ਤੇਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼, ਚੁੱਕਿਆ ਸਰਕਿਟ ਹਾਊਸ ਦਾ ਮੁੱਦਾ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਡਿਪਟੀ ਸੀ.ਐੱਮ. ਓਮ ਪ੍ਰਕਾਸ਼ ਸੋਨੀ ‘ਤੇ ਵੱਡੇ ਦੋਸ਼ ਲਾਏ ਹਨ। ਇਹ ਦੋਸ਼ ਪੀਪੀਪੀ ਮੋਡ ’ਤੇ ਦਿੱਤੇ ਗਏ ਤਿੰਨ ਸਰਕਟ ਹਾਊਸਾਂ ਸਬੰਧੀ ਲਾਏ ਗਏ ਸਨ। ਕੁੰਵਰ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਕੁੰਵਰ ਵਿਜੇ ਪ੍ਰਤਾਪ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿੱਚ ਪੰਜਾਬ ਦੇ ਤਿੰਨ ਸਰਕਟ ਹਾਊਸਾਂ ਦਾ ਮੁੱਦਾ ਉਠਾਇਆ। ਜ਼ਿਕਰਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਨੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਸਰਕਟ ਹਾਊਸਾਂ ਨੂੰ ਪੀਪੀਪੀ ਮੋਡ ’ਤੇ ਦਿੱਤਾ ਸੀ।ਕੁੰਵਰ ਨੇ ਦੋਸ਼ ਲਾਇਆ ਕਿ ਇਨ੍ਹਾਂ ਸਰਕਟ ਹਾਊਸਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਚਮਨ ਲਾਲ ਐਂਡ ਸੰਨਜ਼, ਸਰਵ ਅਲਾਇੰਸ ਹਾਸਪਿਟੈਲਿਟੀ ਅਤੇ ਸਰੋਵਰ ਹੋਟਲ ਅੰਮ੍ਰਿਤਸਰ ਨੂੰ ਦਿੱਤੀ ਗਈ ਹੈ। ਕੁੰਵਰ ਨੇ ਦੋਸ਼ ਲਾਇਆ ਕਿ ਇਨ੍ਹਾਂ ਵਿੱਚੋਂ ਦੋ ਕੰਪਨੀਆਂ ਓਪੀ ਸੋਨੀ ਦੇ ਰਿਸ਼ਤੇਦਾਰਾਂ ਦੀਆਂ ਹਨ।

ਕੁੰਵਰ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ ਵਿੱਚ ਸਰੋਵਰ ਹੋਟਲ ਦਾ ਮਾਲਕ ਓਪੀ ਸੋਨੀ ਦੇ ਪਰਿਵਾਰ ਵਿੱਚੋਂ ਹੈ। ਸਰਵ ਅਲਾਇੰਸ ਹਾਸਪਿਟੈਲਿਟੀ ਦੇ ਡਾਇਰੈਕਟਰ ਸੰਦੀਪ ਸੋਨੀ ਵੀ ਓਪੀ ਸੋਨੀ ਦੇ ਰਿਸ਼ਤੇਦਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Today Now News

RELATED ARTICLES
- Advertisment -

POPULAR POSTS