17.4 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ, ਨਾ ਵਰਤੀਆਂ ਜਾਣ ਸਿੱਧੂ ਦੇ ਇਸ...

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ, ਨਾ ਵਰਤੀਆਂ ਜਾਣ ਸਿੱਧੂ ਦੇ ਇਸ ਗੀਤ ਦੀਆਂ ਇਹ ਲਾਈਨਾਂ

ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ SYL ਨੂੰ ਲੈ ਕੇ ਗਾਏ ਗੀਤ ਦੀਆਂ ਲਾਇਨਾਂ ਸੋਸ਼ਲ ਮੀਡੀਆ ਅਤੇ ਹੋਰ ਥਾਂ ਨਾ ਚਲਾਈਆਂ ਜਾਣ।ਦਰਅਸਲ ਇਸ ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਗੱਲ 23 ਜੁਲਾਈ 1990 ਦੀ ਹੈ, ਸਵੇਰ ਦੇ 10:30 ਵਜੇ ਦਾ ਵਕਤ ਸੀ। ਚੰਡੀਗਡ਼੍ਹ ਦੇ ਸੈਕਟਰ 26 ਵਿਚ ਐੱਸ.ਵਾਈ.ਐੱਲ.ਦੇ ਮੁੱਖ ਦਫ਼ਤਰ ਵਿਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਵਿਚ ਰੁੱਝਾ ਹੋਇਆ ਸੀ । ਦੂਜੀ ਮੰਜ਼ਿਲ ਦੇ ਇਕ ਕਮਰੇ ਵਿਚ ਅਫ਼ਸਰਾਂ ਦੀ ਮੀਟਿੰਗ ਚੱਲ ਰਹੀ ਸੀ । ਇਸ ਮੌਕੇ ਚਾਰ ਸ਼ਖਸ ਸਕੂਟਰਾਂ ਉਪਰ ਇਸ ਦਫ਼ਤਰ ਪਹੁੰਚੇ । ਜਿਹਨਾਂ ਦੀ ਅਗਵਾਈ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨੀ ਕਰ ਰਹੇ ਸੀ । ਦੂਜੀ ਮੰਜ਼ਿਲ ਤੇ ਪਹੁੰਚ ਕੇ ਜਿਉਂ ਹੀ ਇਹ ਮੀਟਿੰਗ ਵਾਲੇ ਕਮਰੇ ਵੱਲ ਵਧੇ ਤਾਂ ਸੇਵਾਦਾਰ ਭੋਲਾ ਪ੍ਰਸ਼ਾਦ ਨੇ ਇਹਨਾਂ ਨੂੰ ਰੋਕਿਆ। ਦੇ ਹੱਥਾਂ ਵਿਚ ਸਾਇਲੈਂਸਰ ਲੱਗੇ ਪਿਸਤੌਲ ਵੇਖ ਕੇ ਸੇਵਾਦਾਰ ਘਬਰਾ ਗਿਆ ਤੇ ਉਸ ਨੇ ਪਿੱਛੇ ਨੂੰ ਭੱਜ ਇਕ ਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ।ਸਕਿੰਟਾਂ ਵਿਚ ਹੀ ਸਾਰੇ ਸਿੰਘ ਮੀਟਿੰਗ ਵਾਲੇ ਕਮਰੇ ਵਿਚ ਦਾਖਲ ਹੋਏ ਅਤੇ ਐੱਸ.ਵਾਈ.ਐੱਲ.ਦੇ ਮੁੱਖ ਇੰਜੀਨੀਅਰ ਐੱਮ.ਐੱਸ.ਸੀਕਰੀ ਨੂੰ ਗੋਲੀ ਮਾਰ ਦਿੱਤੀ ( ਨਹਿਰ ਦੀ ਉਸਾਰੀ ਨੂੰ ਰੋਕੇ ਜਾਣ ਦੀਆਂ ਕਈ ਅਪੀਲਾਂ ਦਲੀਲਾਂ ਮਗਰੋਂ )। ਇਸ ਮੌਕੇ ਨਿਗਰਾਨ ਇੰਜੀਨੀਅਰ ਅਵਤਾਰ ਸਿੰਘ ਔਲਖ ਵੀ ਮਾਰਿਆ ਗਿਆ।ਸਾਰੇ ਸਿੰਘ ਆਰਾਮ ਨਾਲ ਦਫ਼ਤਰੋਂ ਨਿਕਲੇ ਤੇ ਸਕੂਟਰਾਂ ਉਪਰ ਸਵਾਰ ਹੋ ਕੇ ਫ਼ਰਾਰ ਹੋ ਗਏ।ਜੇਕਰ ਉਸ ਨਹਿਰ ਦੀ ਤਾਮੀਰ ਹੋ ਜਾਂਦੀ ਤਾਂ ਪੰਜਾਬ ਦੀ ਕਿਰਸਾਨੀ ਲਈ ਇਹ ਘਾਤਕ ਸਿੱਧ ਹੋਣੀ ਸੀ।

ਨਹਿਰ ਦੀ ਉਸਾਰੀ ਬਾਰੇ ਜਦ ਖਾੜਕੂ ਸਿੰਘਾਂ ਦੀ ਮੀਟਿੰਗ ਹੋਈ ਸੀ ਤਾਂ ਸੁਖਦੇਵ ਸਿੰਘ ਬੱਬਰ ਨੇ ਇਹ ਜਿੰਮੇਵਾਰੀ ਆਪ ਲਈ ਸੀ ।ਇਹ ਕਾਰਵਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਬਲਵਿੰਦਰ ਸਿੰਘ ਜਟਾਣਾ, ਜਗਤਾਰ ਸਿੰਘ ਪੰਜੋਲਾ, ਬਲਵੀਰ ਸਿੰਘ ਫੌਜੀ ਮਕਰੌੜ, ਹਰਮੀਤ ਸਿੰਘ ਭਾਊਵਾਲ ਨੇ ਕੀਤੀ ਸੀ।ਸਿੰਘਾਂ ਦੇ ਹੱਲੇ ਮਗਰੋਂ ਇਕ ਵੀ ਇੱਟ ਨਹਿਰ ਦੀ ਉਸਾਰੀ ਲਈ ਨਹੀਂ ਲੱਗੀ

Today Now News

RELATED ARTICLES
- Advertisment -

POPULAR POSTS