17.4 C
Chandigarh

TODAY NOW NEWS

Friday, March 20, 2026
HomeBREAKING NEWSਰਿਸ਼ੀ ਸਤੌਜ ਨੇ ਟੀਮ ਸਮੇਤ ਗੁਰਮੇਲ ਘਰਾਚੋਂ ਦੇ ਹੱਕ ਚ ਜ਼ੋਰਦਾਰ...

ਰਿਸ਼ੀ ਸਤੌਜ ਨੇ ਟੀਮ ਸਮੇਤ ਗੁਰਮੇਲ ਘਰਾਚੋਂ ਦੇ ਹੱਕ ਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ

ਸੀਨੀਅਰ “ਆਪ” ਆਗੂ ਹਰਵਿੰਦਰਪਾਲ ਰਿਸ਼ੀ ਸਤੌਜ ਨੇ ਆਪਣੀ ਪੂਰੀ ਟੀਮ ਸਮੇਤ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਨੁੱਕਡ਼ ਮੀਟਿੰਗਾਂ ਦੇ ਨਾਲ ਨਾਲ ਘਰ ਘਰ ਜਾ ਕੇ “ਆਪ” ਉਮੀਦਵਾਰ ਲਈ ਵੋਟਾਂ ਮੰਗੀਆਂ । ਵਿਧਾਨ ਸਭਾ ਹਲਕਾ ਬਰਨਾਲਾ ,ਭਦੌੜ, ਮਹਿਲ ਕਲਾਂ, ਦਿੜ੍ਹਬਾ ਦੇ ਵੱਖ ਵੱਖ ਪਿੰਡਾਂ ਕਸਬਿਆਂ ਵਿਖੇ ਆਪ ਉਮੀਦਵਾਰ ਗੁਰਮੇਲ ਘਰਾਚੋਂ ਦੇ ਹੱਕ ਵਿੱਚ ਕੀਤੇ ਗਏ ਚੋਣ ਜਲਸਿਆਂ ਤੋਂ ਬਾਅਦ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਵਿੰਦਰਪਾਲ ਰਿਸ਼ੀ ਸਤੌਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਿੰਨ ਮਹੀਨਿਆਂ ਦੀ ਤਸੱਲੀਬਖ਼ਸ਼ ਕਾਰਗੁਜ਼ਾਰੀ ਦੇਖ ਕੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਰੰਭੀ ਗਈ ਜ਼ੋਰਦਾਰ ਮੁਹਿੰਮ ਕਾਰਨ ਲੋਕਾਂ ਨੇ ਜ਼ਿਮਨੀ ਚੋਣ ਦੌਰਾਨ ਆਪ ਉਮੀਦਵਾਰ ਨੂੰ ਜਿਤਾਉਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਸਮੂਹ ਵਲੰਟੀਅਰਾ ਨਾਲ ਚੋਣਾਂ ਸਬੰਧੀ ਰਣਨੀਤੀ ੳੁਲੀਕਦਿਅਾਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮੂਹ ਵਰਕਰਾਂ ਦੇ ਵਿਚਾਰ ਬਹੁਤ ਹੀ ਬਾਰੀਕੀ ਨਾਲ ਸੁਣੇ । ਹਰਵਿੰਦਰਪਾਲ ਰਿਸ਼ੀ ਸਤੌਜ ਨੇ ਕਿਹਾ ਕਿ ਪਿੰਡਾਂ ਵਿੱਚ ਦੌਰੇ ਦੋਰਾਨ ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਸਰਦਾਰ ਗੁਰਮੇਲ ਸਿੰਘ ਦੀ ਜਿੱਤ ਪੱਕੀ ਹੈ। ਰਿਸ਼ੀ ਸਤੌਜ ਵੱਲੋਂ ਚੋਣ ਪ੍ਚਾਰ ਵਿੱਚ ਸਾਥ ਦੇਣ ਲੲੀ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ, ਹਰਪਾਲ ਸਿੰਘ ਚੀਮਾਂ, ਮੀਤ ਹੇਅਰ, ਵਿਧਾੲਿਕ ਲਾਭ ਸਿੰਘ ੳੁੱਗੋਕੇ,ਕੁਲਵੰਤ ਸਿੰਘ ਪੰਡੋਰੀ, ਅਮਨ ਅਰੋੜਾ, ਨਰਿੰਦਰ ਕੌਰ ਭਰਾਜ ਅਤੇ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕਰਦਿਅਾਂ ਅਾਸ ਪ੍ਗਟਾੲੀ ਕਿ ਅਾੳੁਣ ਵਾਲੀ 26 ਜੂਨ ਨੂੰ “ਅਾਪ” ਦੇ ਸਮੁੱਚੇ ਅਾਗੂਅਾਂ ਦੀ ਮਿਹਨਤ ਸਦਕਾ ਸ. ਗੁਰਮੇਲ ਸਿੰਘ ਘਰਾਚੋਂ ਵੱਡੀ ਲੀਡ ਨਾਲ ਜਿੱਤ ਪਾ੍ਪਤ ਕਰਨਗੇ । ਇਸ ਮੌਕੇ ਦੀਪਕ ਮਿੱਤਲ ਲੌਂਗੋਵਾਲੀਆ ਸਰਕਲ ਇੰਚਾਰਜ ਪਟਿਆਲਾ ਦਿਹਾਤੀ, ਗੁਰਮੀਤ ਸਿੰਘ ਖੁਰਮੀ ਮਾਨਸਾ, ਇੰਦਰਜੀਤ ਸਿੰਘ ਉੱਭਾ ਅਤੇ ਸਮੂਹ ਅਹੁਦੇਦਾਰ , ਵਲੰਟੀਅਰ‌ ਸਾਹਿਬਾਨ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS