17.1 C
Chandigarh

TODAY NOW NEWS

Thursday, March 19, 2026
HomeBREAKING NEWSਪ੍ਰਧਾਨ ਮੰਤਰੀ 19 ਨੂੰ ਕਰਨਗੇ ਸ਼ਤਰੰਜ ਓਲੰਪੀਆਡ ਲਈ ਮਸ਼ਾਲ ਰਿਲੇਅ ਦੀ ਸ਼ੁਰੂਆਤ

ਪ੍ਰਧਾਨ ਮੰਤਰੀ 19 ਨੂੰ ਕਰਨਗੇ ਸ਼ਤਰੰਜ ਓਲੰਪੀਆਡ ਲਈ ਮਸ਼ਾਲ ਰਿਲੇਅ ਦੀ ਸ਼ੁਰੂਆਤ

https://img.punjabijagran.com/punjabi/ਪ੍ਰਧਾਨ ਮੰਤਰੀ 19 ਨੂੰ ਕਰਨਗੇ ਸ਼ਤਰੰਜ ਓਲੰਪੀਆਡ ਲਈ ਮਸ਼ਾਲ ਰਿਲੇਅ ਦੀ ਸ਼ੁਰੂਆਤ

ਪ੍ਰਧਾਨ ਮੰਤਰੀ 19 ਨੂੰ ਕਰਨਗੇ ਸ਼ਤਰੰਜ ਓਲੰਪੀਆਡ ਲਈ ਮਸ਼ਾਲ ਰਿਲੇਅ ਦੀ ਸ਼ੁਰੂਆਤ

 ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ-ਅਗਸਤ ਵਿਚ ਚੇਨਈ ਵਿਚ ਹੋਣ ਵਾਲੇ 44ਵੇਂ ਸ਼ਤਰੰਜ ਓਲੰਪੀਆਡ ਲਈ ਪਹਿਲੀ ਮਸ਼ਾਲ ਰਿਲੇਅ ਦਾ ਉਦਘਾਟਨ 19 ਜੂਨ ਨੂੰ ਦਿੱਲੀ ਵਿਚ ਕਰਨਗੇ।

ਓਲੰਪਿਕ ਖੇਡਾਂ ਦੀ ਤਰਜ਼ ‘ਤੇ ਚੱਲਣ ਵਾਲੀ ਇਹ ਰਿਲੇਅ ਹੁਣ ਭਵਿੱਖ ਵਿਚ ਵੀ ਹਮੇਸ਼ਾ ਸ਼ਤਰੰਜ ਓਲੰਪੀਆਡ ਵਿਚ ਕਰਵਾਈ ਜਾਵੇਗੀ। ਵਿਸ਼ਵ ਸ਼ਤਰੰਜ ਮਹਾਸੰਘ (6945) ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕਾ ਹੈ।

ਪ੍ਰਧਾਨ ਮੰਤਰੀ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਰੀਲੇਅ ਦਾ ਉਦਘਾਟਨ ਕਰਨਗੇ। ਅਖਿਲ ਭਾਰਤੀ ਸ਼ਤਰੰਜ ਮਹਾਸੰਘ (1936) ਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ। ਏਆਈਸੀਐੱਫ ਦੇ ਪ੍ਰਧਾਨ ਸੰਜੇ ਕਪੂਰ ਨੇ ਟਵੀਟ ਕੀਤਾ ਕਿ ਸ਼ਤਰੰਜ ਓਲੰਪੀਆਡ ਦੀ ਪਹਿਲੀ ਮਸ਼ਾਲ ਰੀਲੇਅ ਦਾ ਉਦਘਾਟਨ 19 ਜੂਨ ਨੂੰ ਆਈਜੀ ਸਟੇਡੀਅਮ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਜਾਵੇਗਾ।

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਵੀ ਇਸ ਰਿਲੇਅ ਦਾ ਹਿੱਸਾ ਹੋਣਗੇ। ਫਿਡੇ ਨੇ ਕਿਹਾ ਸੀ ਕਿ ਮਸ਼ਾਲ ਰਿਲੇਅ ਹਮੇਸ਼ਾ ਭਾਰਤ ਤੋਂ ਸ਼ੁਰੂ ਹੋਵੇਗੀ, ਸ਼ਤਰੰਜ ਦੇ ਪਿਤਾਮਾ, ਅਤੇ ਵੱਖ-ਵੱਖ ਉਪ-ਮਹਾਦੀਪਾਂ ਤੋਂ ਹੋ ਕੇ ਮੇਜ਼ਬਾਨ ਸ਼ਹਿਰ ਤਕ ਯਾਤਰਾ ਕਰਨਗੇ। ਸਮੇਂ ਦੀ ਕਮੀ ਕਾਰਨ ਇਸ ਸਾਲ ਰਿਲੇਅ ਭਾਰਤ ਵਿਚ ਹੀ ਹੋਵੇਗੀ। ਸ਼ਤਰੰਜ ਓਲੰਪੀਆਡ 28 ਜੁਲਾਈ ਤੋਂ 10 ਅਗਸਤ ਤਕ ਮਹਾਬਲੀਪੁਰਮ ਵਿਚ ਹੋਵੇਗਾ। ਓਪਨ ਅਤੇ ਮਹਿਲਾ ਵਰਗ ‘ਚ 187 ਦੇਸ਼ਾਂ ਦੀਆਂ ਰਿਕਾਰਡ 343 ਟੀਮਾਂ ਹਿੱਸਾ ਲੈਣਗੀਆਂ।

Today Now News

RELATED ARTICLES
- Advertisment -

POPULAR POSTS