17.1 C
Chandigarh

TODAY NOW NEWS

Thursday, March 19, 2026
HomeBREAKING NEWSਆਪ ਦੇ ਰੂਪਰਾਏ ਦੀ ਅਗਵਾਈ ਹੇਠਾਂ ਹਿਮਾਚਲ ਦੇ ਲੋਕਾਂ ਨੂੰ ਪਾਰਟੀ ਨੀਤੀਆਂ...

ਆਪ ਦੇ ਰੂਪਰਾਏ ਦੀ ਅਗਵਾਈ ਹੇਠਾਂ ਹਿਮਾਚਲ ਦੇ ਲੋਕਾਂ ਨੂੰ ਪਾਰਟੀ ਨੀਤੀਆਂ ਬਾਰੇ ਕੀਤਾ ਜਾਗਰੂਕ

ਖੰਨਾ, 15 ਜੂਨ (ਪਰਮਜੀਤ ਸਿੰਘ ਧੀਮਾਨ)-ਆਮ ਆਦਮੀ ਪਾਰਟੀ ਹਿਮਾਚਲ ਅਤੇ ਗੁਜਰਾਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੀ ਹੈ। ਜਿਸਦੇ ਤਹਿਤ ਪੰਜਾਬ ਤੋਂ ਹਰ ਹਲਕੇ ਤੋਂ ਟੀਮਾਂ ਬਣਾ ਕੇ ਹਿਮਾਚਲ ਅਤੇ ਗੁਜਰਾਤ ਦੇ ਵੱਖ-ਵੱਖ ਹਲਕਿਆਂ ਵਿਚ ਭੇਜੀਆਂ ਜਾ ਰਹੀਆਂ ਹਨ।


ਇਸਦੇ ਤਹਿਤ ਹਲਕਾ ਖੰਨਾ ਤੋਂ ਧਰਮਿੰਦਰ ਸਿੰਘ ਰੂਪਰਾਏ ਨੂੰ ਜੈ ਸਿੰਘ ਹਲਕਾ ਜ਼ਿਲਾ ਕਾਂਗੜ ’ਚ ਜਨ ਸੰਵਾਦ ਦੇ ਲਈ ਚੁਣਿਆ ਗਿਆ ਅਤੇ ਇਕ ਮਹੀਨੇ ਦੀ ਚੋਣ ਮੁਹਿੰਮ ਦੇ ਤਹਿਤ ਧਰਮਿੰਦਰ ਸਿੰਘ ਰੂਪਰਾਏ ਵਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਹਿਮਾਚਲ ਜਾ ਕੇ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ ਗਈ।
ਧਰਮਿੰਦਰ ਸਿੰਘ ਰੂਪਾਰਾਏ ਨੇ ਕਿਹਾ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਸਨੂੰ ਆਪਣੀ ਟੀਮ ਐਸ.ਸੀ. ਵਿੰਗ ਦੇ ਜ਼ਿਲਾ ਵਾਈਸ ਪ੍ਰਧਾਨ ਪੂਰਨ ਚੰਦ ਦੇ ਨਾਲ ਹਲਕਾ ਜੈ ਸਿੰਘ ਜ਼ਿਲਾ ਕਾਂਗੜਾ ’ਚ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਜਿਸ ਵਿਚ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਜਨ ਸੰਵਾਦ ਤੋਂ ਪਤਾ ਲੱਗਿਆ ਕਿ ਮੌਜੂਦਾ ਸਰਕਾਰ ਤੋਂ ਲੋਕ ਬਹੁਤ ਦੁਖੀ ਹਨ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹਨ। ਇਸ ਮੌਕੇ ਅਜੈ ਸਿੰਘ, ਕੌਂਸਲ ਖੁਰਾਨਾ, ਵਰਿੰਦਰ, ਸੰਤੋਸ਼ ਕੁਮਾਰ, ਸੁਰਜੀਤ ਰਾਣਾ, ਰਾਣਾ ਕੌਡਲ, ਦੀਪਕ ਚੌਹਾਨ, ਕਰਨ ਡੋਗਰਾ, ਖੰਨਾ ਦੇ ਕੌਂਸਲਰ ਸੁਖਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS