16.6 C
Chandigarh

TODAY NOW NEWS

Thursday, March 19, 2026
HomeBREAKING NEWSਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇੱਕਤਰਤਾ ’ਚ ਚੱਲਿਆ ਰਚਨਾਵਾਂ ਦਾ...

ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਾਸਿਕ ਇੱਕਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ


           ਖੰਨਾ (ਪਰਮਜੀਤ ਸਿੰਘ ਧੀਮਾਨ)- ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਸਚੁ ਉਰੇ ਸਭ ਕੋ ਊਪਰ ਸੱਚ ਆਚਾਰ’ ਨਾਲ ਹੋਈ। ਇਸ ਮੌਕੇ ਸ਼ੋਕ ਮਤੇ ਵਿਚ ਨਾਮਵਰ ਲੇਖਿਕਾ ਸ੍ਰੀਮਤੀ ਸੁਲਤਾਨਾ ਬੇਗਮ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਕੇ ਦੋ ਮਿੰਟ ਦਾ ਮੌਨ ਧਾਰਿਆ ਗਿਆ।


                 ਮੀਟਿੰਗ ’ਚ ਸਭ ਤੋਂ ਪਹਿਲਾਂ ਮਨਜੀਤ ਸਿੰਘ ਘੁੰਮਣ ਨੇ ਕਵਿਤਾ ਅੱਜ ਭਾਈ ਕੋਲੋਂ ਭਾਈ ਨੂੰ ਮਰਵਾਈ ਜਾਂਦੀ ਨੇ ਸੁਣਾਈ, ਅਮਰ ਸਿੰਘ ਸੈਂਪਲਾ ਨੇ ਲੇਖ ‘ਰਸ’ ਸੁਣਾਇਆ। ਗੁਰਪ੍ਰੀਤ ਸਿੰਘ ਬੀੜ ਕਿਸ਼ਨ ਨੇ ਗੀਤ ਸੁਣਾਇਆ ‘ਮਿਹਰ ਕਰੀਂ ਬਾਬਾ ਨਾਨਕਾ ਪੰਜ ਪਾਣੀ ਉੱਠੇ ਕੁਰਲਾ’ ਸੁਣਾਇਆ। ਅਦੀਬ ਰਵੀ ਨੇ ਕਵਿਤਾ ‘ਆਤਮਾ ਦਾ ਕੌਤਕ’ ਸੁਣਾਈ। ਅਮਨਦੀਪ ਸਿੰਘ ਨੇ ਕਵਿਤਾ ‘ਧਰਤੀ ਤੇ ਰੱਬ’ ਸੁਣਾਈ। ਸਭਾ ਦੇ ਸਰਪ੍ਰਸਤ ਸੁਰਜੀਤ ਸਿੰਘ ਮਰਜਾਰਾ ਜੀ ਨੇ ਗੀਤ ‘ਦੀਵਾ ਮੇਰੇ ਵਤਨ ਦਾ ਬਲ਼ਦਾ ਸਦਾ ਰਹੇ ਸੁਣਾਇਆ।’ ਰਣਜੋਧ ਸਿੰਘ ਖਾਨਪੁਰੀ ਨੇ ਗੀਤ ‘ਜ਼ਿੰਦਗੀ ਦੇ ਜੋ ਸੀ ਰਾਖੇ ਲੱਗੇ ਜ਼ਿੰਦਗੀ ਮਿਟਾਵਣ’ ਸੁਣਾਇਆ। ਸੁਖਵਿੰਦਰ ਸਿੰਘ ਭਾਦਲਾ ਨੇ ਮਿੰਨੀ ਕਹਾਣੀ ‘ਉਏ ਰੱਬੀ ਤੋਂ ਰੱਬੀ ਸਿਹਾਂ’ ਸੁਣਾਈ। ਰਵਿੰਦਰ ਰੁਪਾਲ ਕੌਲਗੜ੍ਹ ਨੇ ਇੱਕ ਕਹਾਣੀ ‘ਕਾਲਾ ਦੁੱਧ’ ਸੁਣਾਈ।
             ਕਿ੍ਰਪਾਲ ਸਿੰਘ ਨਾਜ ਨੇ ਕਵਿਤਾ ‘ਰੱਬ ਦੀ ਪੂਜਾ ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖਧੰਦਾ’, ਰਾਜ ਸਿੰਘ ਬਧੌਛੀ ਨੇ ਕਵਿਤਾ ਬੱਚੇ ‘ਬੱਚਿਓ ਸਾਡੇ ਕਿੰਨੇ ਪਿਆਰੇ ਹਰ ਮਾਂ ਬਾਪ ਦੇ ਰਾਜ ਦੁਲਾਰੇ ਸੁਣਾਈ’ ਅਤੇ ਜਸਬੀਰ ਕੌਰ ਜੱਸੀ ਨੇ ਕਵਿਤਾ ‘ਰੋਣਾ ਜਨਮ ਤੋਂ ਸਿੱਖ ਲਿਆ ਬੋਲਣਾ, ਚੱਲਣਾ, ਮਾਂ ਨੇ ਸਿਖਾਤਾ’ ਸੁਣਾਈ। ਜਗਜੀਤ ਸਿੰਘ ਗੁਰਮ ਨੇ ਗੀਤ ‘ਕਿਰਤੀ ਦੇ ਬਾਝੋਂ ਕਦੇ ਪੈਂਦੀਆਂ ਨਾ ਪੂਰੀਆਂ, ਦਿਨ ਵੀ ਅਧੂਰੇ ਨਾਲੇ, ਰਾਤਾਂ ਵੀ ਅਧੂਰੀਆਂ’ ਸੁਣਾਇਆ।.ਸਨੇਹਇੰਦਰ ਮੀਲੂ ਨੇ ਕਹਾਣੀ ‘ਸੂਰਜ ਕਦੇ ਅਸਤ ਨਹੀਂ ਹੁੰਦਾ’ ਸੁਣਾਈ।
            ਮਾਸਟਰ ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ ‘ਇਕੱਠੇ ਬੈਠ ਜਦ ਪਿਓ ਪੁੱਤ ਪੈਗ ਲਾਵਣ ਦੋਸਤ ਬਣਦੇ ਪਿਉ ਦੇ ਯਾਰ ਪੁੱਤਰ’ ਸੁਣਾਈ। ਕਰਨੈਲ ਸਿੰਘ ਵਜ਼ੀਰਾਬਾਦ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਉਨ੍ਹਾਂ ਦੀ ਆਸਟਰੇਲੀਆ ਯਾਤਰਾ ਬਾਰੇ ਸਨ। ਅਖੀਰ ਵਿਚ ਸਭਾ ਦੇ ਸਰਪ੍ਰਸਤ ਅਨੂਪ ਸਿੰਘ ਖਾਨਪੁਰੀ ਜੀ ਨੇ ਗੀਤ  ‘ਅੱਜ ਹੋਣਾ ਮੌਤ ਦਾ ਵਪਾਰ ਸੂਬਿਆ, ਮੌਤ ਵਿਆਹ ਕੇ ਲਿਆਉਣੀ ਇੱਕ ਵਾਰ ਸੂਬਿਆ’ ਸੁਣਾਇਆ।
        ਮੀਟਿੰਗ ਵਿਚ ਸਭ ਪੜ੍ਹੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਤੇ ਸੁਝਾਅ ਦਿੱਤੇ। ਮੀਟਿੰਗ ਦੀ ਕਾਰਵਾਈ ਜਗਜੀਤ ਸਿੰਘ ਗੁਰਮ ਅਤੇ ਸਨੇਹਇੰਦਰ ਸਿੰਘ ਮੀਲੂ ਨੇ ਬਖੂਬੀ ਨਿਭਾਈ। ਅੰਤ ਵਿਚ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਜੀ ਨੇ ਸਭ ਦਾ ਧੰਨਵਾਦ ਕੀਤਾ। ਰੁਵਿੰਦਰ ਪਾਲ ਕੌਲਗੜ੍ਹ ਨੇ ਆਪਣੀ ਕਿਤਾਬ ‘ਨਿਆਈਂ ਵਾਲਾ ਟੱਕ’ ਅਤੇ ਅਦੀਬ ਰਵੀ ਨੇ ਆਪਣੀ ਕਵਿਤਾਵਾਂ ਦੀ ਪੁਸਤਕ ‘ਕਸੀਦਾ’ ਸਭਾ ਨੂੰ ਭੇਟ ਕੀਤੀ।

Today Now News

RELATED ARTICLES
- Advertisment -

POPULAR POSTS