17.4 C
Chandigarh

TODAY NOW NEWS

Friday, March 20, 2026
HomeBREAKING NEWSਟੈਕਸਾਸ ਵਿਚ ਪੁਲਿਸ ਨੇ ਬੱਚਿਆਂ ਦੇ ਕੈਂਪ ਉਪਰ ਗੋਲੀ ਚਲਾਉਣ ਵਾਲੇ ਨੂੰ...

ਟੈਕਸਾਸ ਵਿਚ ਪੁਲਿਸ ਨੇ ਬੱਚਿਆਂ ਦੇ ਕੈਂਪ ਉਪਰ ਗੋਲੀ ਚਲਾਉਣ ਵਾਲੇ ਨੂੰ ਮਾਰੀ ਗੋਲੀ

ਸੈਕਰਾਮੈਂਟੋ 15 ਜੂਨ (ਹੁਸਨ ਲੜੋਆ ਬੰਗਾ) – ਟੈਕਸਾਸ ਵਿਚ ਡਲਾਸ ਦੇ ਬਾਹਰਵਾਰ ਡਨਕੈਨਵਿਲੇ ਫੀਲਡਹਾਊਸ ਵਿਚ ਲੱਗੇ ਬੱਚਿਆਂ ਦੇ ਗਰਮ ਰੁੱਤ ਦੇ ਕੈਂਪ ਉਪਰ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਕਾਰਵਾਈ ਕਰਕੇ ਗੋਲੀ ਮਾਰ ਦਿੱਤੀ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਡਨਕੈਨਵਿਲੇ ਪੁਲਿਸ ਨੇ ਮਾਰੇ ਗਏ ਵਿਅਕਤੀ ਦੀ ਪਛਾਣ 42 ਸਾਲਾ ਬਰੈਨਡਨ ਕੀਥ ਵਜੋਂ ਕੀਤੀ ਹੈ ਜੋ ਡਲਾਸ ਦਾ ਰਹਿਣ ਵਾਲਾ ਸੀ।  ਪੁਲਿਸ ਨੇ ਸ਼ੱਕੀ ਬਾਰੇ ਵਧੇਰੇ ਜਾਣਕਾਰੀ ਦੇਣ ਤੋਂ

ਇਨਕਾਰ ਕਰਦਿਆਂ ਕਿਹਾ ਹੈ ਕਿ ਅਜੇ ਮਾਮਲਾ ਜਾਂਚ ਅਧੀਨ ਹੈ। ਮਿਲੀ ਜਾਣਕਾਰੀ ਅਨੁਸਾਰ ਹੰਗਾਮੀ ਹਾਲਤ ਵਿਚ ਫੋਨ ਆਉਣ ’ਤੇ ਪੁਲਿਸ ਤੁਰੰਤ ਡਨਕੈਨਵਿਲੇ ਫੀਲਡਹਾਊਸ ਵਿਚ ਪੁੱਜੀ ਜਿਥੇ ਉਸ ਦਾ ਇਕ ਹਥਿਆਰਬੰਦ ਸ਼ੱਕੀ ਵਿਅਕਤੀ ਨਾਲ ਸਾਹਮਣਾ ਹੋਇਆ। ਪੁਲਿਸ ਨਾਲ ਹੋਏ ਮੁਕਾਬਲੇ ਵਿਚ ਜ਼ਖਮੀ ਹੋਏ ਸ਼ੱਕੀ ਵਿਅਕਤੀ ਨੂੰ ਨਾਲ ਲੱਗਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮਿ੍ਰਤਕ  ਐਲਾਨ ਦਿੱਤਾ ਗਿਆ। ਡਨਕੈਨਵਿਲੇ ਦੇ ਅਸਿਸਟੈਂਟ ਪੁਲਿਸ ਮੁੱਖੀ ਮੈਥੀਊ ਸਟਰੌਂਗਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ਼ੱਕੀ ਵਿਅਕਤੀ ਲਾਬੀ ਦੇ ਦਰਵਾਜ਼ੇ ਰਾਹੀਂ ਹੈਂਡਗੰਨ ਸਮੇਤ ਫੀਲਡਹਾਊਸ ਵਿਚ ਦਾਖਲ ਹੋਇਆ ਤੇ ਉਸ ਨੇ ਗੋਲੀਆਂ ਚਲਾਈਆਂ  ਜਿਸ ਉਪਰੰਤ ਮੌਕੇ ’ਤੇ ਮੌਜੂਦ ਸਟਾਫ ਨੇ ਬੱਚਿਆਂ ਨੂੰ ਕਮਰੇ ਵਿਚ ਵਾੜ ਕੇ ਅੰਦਰੋਂ ਤਾਲਾ ਲਾ ਦਿੱਤਾ। ਪੁਲਿਸ ਅਨੁਸਾਰ  ਕੈਂਪ ਵਿਚ ਸ਼ਾਮਿਲ ਬੱਚੇ ਤੇ ਹੋਰ ਸਟਾਫ ਸੁਰੱਖਿਅਤ ਹੈ।

Today Now News

RELATED ARTICLES
- Advertisment -

POPULAR POSTS