17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬੀ ਲਘੂ ਫਿਲਮ 'ਸਕੂਟਰ ਆਲੇ'

ਪੰਜਾਬੀ ਲਘੂ ਫਿਲਮ ‘ਸਕੂਟਰ ਆਲੇ’

ਪਿਕਸਲਾਈਫ ਸਟੂਡੀਓਜ ਬਹੁਤ ਜਲਦ ਲੈ ਕੇ ਆ ਰਹੇ ਹਨ ਪੰਜਾਬੀ ਲਘੂ ਫਿਲਮ ‘ਸਕੂਟਰ ਆਲੇ’ ਭਾਵੇ ਇੱਕ ਬਜੁਰਗ ਬਾਪ ਦਾ ਅਪਣੇ ਪੁਰਾਣੇ ਸਕੂਟਰ ਨਾਲ ਪਿਆਰ ਕਹੀਏ ,ਉਸਦੀ ਕੰਜੂਸੀ,ਪੀੜ੍ਹੀਆਂ ਦਾ ਪਾੜਾ ਜਾਂ ਫਿਰ ਸਕੂਟਰ ਆਲੇ ਬਾਪੂ ਦਾ ਅਪਣੇ ਪੁੱਤਾਂ ਤੇ ਕੰਟਰੋਲ ਰੱਖਣ ਦੀ ਗੱਲ ਕਿਓ ਨਾ ਹੋਵੇ ਪਰ ਇੱਕ ਸੁਖਦ ਹਾਸਰਸ ਨਾਲ ਭਰੀ ਫਿਲਮ ਹੈ

ਫਿਲਮ ਦੇ ਅੰਤ ਤੱਕ ਸਕੂਟਰ ਨੂੰ ਲੈ ਕੇ ਪੁੱਤਰ ਕਈ ਹਾਸੋਹੀਣੇ ਡਰਾਮੇ ਕਰਦੇ ਨੇ ਪਰ ਕਹਿੰਦੇ ਨੇ ਪਿਉ ਤਾਂ ਪਿਉ ਈ ਹੁੰਦੈ ਹਰ ਵਾਰ ਪੁੱਤਰਾਂ ਦੀ ਚਾਲ ਨੂੰ ਭਾਪਦਾ ਵੀ ਆ ਤੇ ਫੜ ਵੀ ਲੈੰਦਾ ਬੱਸ ਇਸੇ ਤਰ੍ਹਾਂ ਇਸ ਲਘੂ ਫਿਲਮ ਦਾ ਹੱਸਦਿਆਂ ਹਸਾਉਦਿਆਂ ਸੁਖਦ ਅੰਤ ਹੁੰਦਾ ਹੈ, ਪਿਕਸ ਲਾਈਫ ਇੰਟਰਨੈਸਨਲ ਪਰਾਈਵੇਟ ਲਿਮਟਿਡ ਵਲੋ ਬਣਾਈ ਗਈ ਇਹ ਫਿਲਮ ਗੁਰਜੰਟ ਭੁੱਲਰ ਵੱਲੋ ਬੜੀ ਰੂਹ ਨਾਲ ਲਿਖੀ ਗਈ ਹੈ ਤੇ ਪਰੋਡਿਊਸ ਕੀਤੀ ਹੈ, ਅਮਰੀਕ ਸਿੰਘ ਸੰਧੂ, ਗੁਰਜੰਟ ਭੁੱਲਰ, ਪਲਪਰੀਤ, ਬਲਵੰਤ ਸਿੰਘ ਹੋਰਾਂ ਤੇ ਐਗਜੈਕਿਟਵ ਪਰੋਡਿਊਸਰ ਹਨ ਅਮਰੀਕ ਸਿੰਘ ਸੰਧੂ (ਮੁਦਕਾ) ।ਫਿਲਮ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਗੁਰਜੱਟ ਭੁੱਲਰ,ਪਾਲਪ੍ਰੀਤ,ਬਲਵੰਤ,ਰਾਜਦੀਪ ਭੁੱਲਰ,ਹਰਪ੍ਰੀਤ ਬੈਰਾਗੀ,ਭੋਲਾ ਮਹਿੰਮਾ,ਭਿੰਦਰ ਮਹਿੰਮਾ,ਹਰਨੂਰ ਭੁੱਲਰ,ਸੰਦੀਪ ਸਹਿਗਲ,ਸੁਖਵਿੰਦਰ ਕੌਰ ਅਨੂ,ਅਮਨਦੀਪ ਬਾਠ,ਯੁਵਰਾਜ ਬਾਠ,ਅਕਾਸ਼ਦੀਪ ,ਲੱਕੀ ਨਾਗਪਾਲ,ਪੱਪੂ ਝੋਕੀਆ,ਤਰਸੇਮ ਝੋਕ,ਤਰਸੇਮ ਜੋਧਪੁਰ ਅਤੇ ਪ੍ਰਦੀਪ ਮਾਹੂਬੇਗੂ ਵਰਗੇ ਉਭਰਦੇ ਕਲਾਕਾਰ ਇਸ ਫਿਲਮ ਵਿੱਚ ਨਜ਼ਰੀ ਪੈਣ ਗੇ । ਡਾਇਰੈਕਟਰ ਆਰ ਘਾਲੀ ਵੱਲੋ ਨਿਰਦੇਸ਼ਿਤ ਫ਼ਿਲ੍ਮ ‘ਸਕੂਟਰ ਆਲੇ’ ਵਿੱਚ ਰਾਜਵਿੰਦਰ ਘਾਲੀ ਨੇ ਅਪਣਾ ਪੂਰਾ ਤਜੁਰਬਾ ਝੋਕਿਆ ਹੈ ਸੋ ਉਮੀਦ ਫੁੱਲ ਬਟਾ ਫੁੱਲ ਹੈ ਕਿ ‘ਸਕੂਟਰ ਆਲੇ’ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਿਚ ਕਾਮਯਾਬ ਰਹਿਣ ਗੇ,ਸੋ ਤਿਆਰ ਰਹਿਣਾ ਜਲਦੀ ਆ ਰਹੇ ਨੇ ‘ਸਕੂਟਰ ਆਲੇ’

Today Now News

RELATED ARTICLES
- Advertisment -

POPULAR POSTS