17.4 C
Chandigarh

TODAY NOW NEWS

Friday, March 20, 2026
HomeBREAKING NEWSਵਾਈਟ ਸੁਪਰਮੇਸੀ ਗਰੁੱਪ ਪੈਟਰੀਆਟ ਦੇ 31 ਮੈਂਬਰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ...

ਵਾਈਟ ਸੁਪਰਮੇਸੀ ਗਰੁੱਪ ਪੈਟਰੀਆਟ ਦੇ 31 ਮੈਂਬਰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗਿ੍ਫਤਾਰ

  • ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਦੇ ਲਦਾਹੋ ਰਾਜ ਵਿਚ ਹਥਿਆਰਾਂ ਸਮੇਤ ਹੋਏ ਸਨ ਦਾਖਲ
    ਸੈਕਰਾਮੈਂਟੋ 13 ਜੂਨ (ਹੁਸਨ ਲੜੋਆ ਬੰਗਾ)-ਲਦਾਹੋ ਰਾਜ ਵਿਚ ਪੁਲਿਸ ਨੇ ਯੂ- ਹਾਲ ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਦੇ ਵੱਖ ਵੱਖ ਰਾਜਾਂ ਤੋਂ ਆਏ ਵਾਈਟ ਸੁਪਰਮੇਸੀ ਗਰੁੱਪ ‘ਪੈਟਰੀਆਟ’ ਦੇ 31 ਮੈਂਬਰਾਂ ਨੂੰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਵਿਅਕਤੀ ਟਰੱਕ ਦੇ ਪਿਛਲੇ ਹਿੱਸੇ ਵਿਚੋਂ ਗਿ੍ਰਫਤਾਰ ਕੀਤੇ ਗਏ ਹਨ। ਇਨ੍ਹਾਂ ਨੇ ਖਾਕੀ ਪੈਂਟਾਂ ਤੇ ਗੂੜੇ੍ਹ ਨੀਲੇ ਰੰਗ ਦੀਆਂ ਸ਼ਰਟਾਂ ਤੇ ਖਾਕੀ ਰੰਗ ਦੇ ਹੈਟ ਪਾਏ ਹੋਏ ਸਨ ਤੇ ਆਪਣੇ ਮੂੰਹ ਢੱਕੇ ਹੋਏ ਸਨ। ਕੋਉਰਡ ਅਲੇਨ (ਲਦਾਹੋ) ਦੇ ਪੁਲਿਸ ਮੁੱਖੀ ਲੀ ਵਾਈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਲਦਾਹੋ ਦੇ ਅੰਦਰਲੇ ਹਿੱਸਿਆਂ ਵਿਚ ਦੰਗੇ ਭੜਕਾਉਣ ਦੇ ਮਕਸਦ ਨਾਲ ਆਏ ਸਨ। ਪੁਲਿਸ ਮੁੱਖੀ ਅਨੁਸਾਰ ਇਨ੍ਹਾਂ ਨੂੰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਅਪਰਾਧ ਤਹਿਤ ਇਕ ਚਲ ਰਹੇ ਸਮਾਗਮ ਨੇੜਿਉਂ ਗਿ੍ਰਫਤਾਰ ਕੀਤਾ ਗਿਆ ਹੈ। ਇਕੱਠੇ ਕੀਤੇ ਗਏ ਸਬੂਤ ਤੇ ਦਸਤਾਵੇਜਾਂ ਦੇ ਆਧਾਰ ’ਤੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਗਰੁੱਪ ਦੀ ਡਾਊਨਟਾਊਨ ਖੇਤਰਾਂ ਵਿਚ ਦੰਗੇ ਕਰਵਾਉਣ ਦੀ ਯੋਜਨਾ ਸੀ। ਪੁਲਿਸ ਨੇ ਟਰੱਕ ਵਿਚੋਂ ਹਥਿਆਰ, ਇਕ ਸਮੋਕ ਗਰਨੇਡ ਤੇ ਢਾਲਾਂ ਬਰਾਮਦ ਕੀਤੀਆਂ ਹਨ। ਪੁਲਿਸ ਮੁੱਖੀ ਅਨੁੁਸਾਰ ਇਨ੍ਹਾਂ ਦੇ ਟੋਪਾਂ ਉਪਰ ਲਾਏ ਲੋਗੋ ਤੋਂ ਇਨ੍ਹਾਂ ਦੇ ਪੈਟਰੀਆਟ ਗਰੁੱਪ ਦੇ ਮੈਂਬਰ ਹੋਣ ਵਜੋਂ ਪਛਾਣ ਕੀਤੀ ਗਈ ਹੈ। ਪੁਲਿਸ ਨੂੰ ਇਕ ਮੁਖਬਰ ਨੇ ਸ਼ੱਕੀ ਟਰੱਕ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀਆਂ ਸ਼ਰਟਾਂ ਦੇ ਪਿਛਲੇ ਪਾਸੇ ‘ਰੀਕਲੇਮ ਅਮੈਰੀਕਾ’ ਲਿਖਿਆ ਹੋਇਆ ਹੈ। ਵਾਈਟ ਨੇ ਦੱਸਿਆ ਕਿ ਇਹ ਵਿਅਕਤੀ ਵਾਸ਼ਿੰਗਟਨ, ਓਰੇਗੋਨ, ਟੈਕਸਾਸ, ਉਟਾਹ, ਕੋਲੋਰਾਡੇ, ਸਾਊਥ ਡਕੋਟਾ, ਵਰਜੀਨੀਆ ਤੇ ਅਰਕਨਸਾਸ ਸਮੇਤ 11 ਰਾਜਾਂ ਤੋਂ ਆਏ ਹਨ। ਇਨ੍ਹਾਂ ਵਿਚ ਸਥਾਨਕ ਲਦਾਹੋ ਤੋਂ ਕੇਵਲ ਇਕ ਵਿਅਕਤੀ ਸ਼ਾਮਿਲ ਸੀ।
    ਜਾਰਜੀਆ ਵਿਚ ਇਕ ਵਿਅਕਤੀ ਵੱਲੋਂ ਧੀ ਤੇ ਪਤਨੀ ਦੀ ਹੱਤਿਆ ਕਰਨ ਉਪਰੰਤ ਖੁਦ ਕੀਤੀ ਖੁਦਕੁੱਸ਼ੀ
    ਸੈਕਰਾਮੈਂਟੋ 13 ਜੂਨ (ਹੁਸਨ ਲੜੋਆ ਬੰਗਾ)- ਜਾਰਜੀਆ ਵਿਚ ਇਕ ਵਿਅਕਤੀ ਨੇ ਆਪਣੀ ਨਵਜੰਮੀ ਧੀ ਤੇ ਆਪਣੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਲਈ ਜਿਸ ਉਪਰੰਤ ਉਸ ਦੀ ਵੀ ਮੌਤ ਹੋ ਗਈ। ਪੁਲਿਸ ਅਨੁਸਾਰ ਡਰੀਅਨ ਬੈਨੇਟ ਨਾਮੀ ਵਿਅਕਤੀ ਨੇ ਕੋਵਿੰਗਟਨ ਵਿਚ ਆਪਣੇ ਘਰ ਵਿਚ ਇਹ ਕਾਰਾ ਕੀਤਾ। ਇਸ ਘਟਨਾ ਵਿਚ ਇਕ ਬਜੁਰਗ ਔਰਤ ਜਖਮੀ ਵੀ ਹੋਈ ਹੈ ਜਿਸ ਨੂੰ ਐਟਲਾਂਟਾ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਤੇ ਬੱਚੀ ਨੂੰ ਆਪਣੇ ਨਾਲ ਲੈ ਗਿਆ ਤੇ ਬਾਅਦ ਵਿਚ ਬੱਚੀ ਦੀ ਵੀ ਹੱਤਿਆ ਕਰ ਦਿੱਤੀ।
    ਕੈਪਸ਼ਨ : ਪਿਤਾ ਵੱਲੋਂ ਮਾਰੀ ਗਈ ਬੱਚੀ ਸੱਜੇ ਦੋਸ਼ੀ ਪਿਤਾ
Today Now News

RELATED ARTICLES
- Advertisment -

POPULAR POSTS