ਪ੍ਭਜੀਤ ਖੁਰਲ ਕੈਲੇਫੋਰਨੀਅਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਫੰਡ ਦਿੱਤਾ ਸੰਗਰੂਰ 13 ਜੂਨ (ਹਰਮਨ) ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਲੜੀ ਜਾ ਰਹੀ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਲਈ ਭਾਰਤੀ ਮੂਲ ਦੇ ਕੈਲੇਫੋਰਨੀਆਂ ਯੂ ਐਸ ਏ ਨਿਵਾਸੀ ਪ੍ਰਭਜੀਤ ਸਿੰਘ ਖੁਰਲ ਵੱਲੋਂ 21000/- ਰੁਪਏ ਦੀ ਆਰਥਿਕ ਸਹਾਇਤਾ ਭੇਜੀ ਹੈ। ਦੱਸਣਯੋਗ ਹੈ ਕਿ ਪ੍ਰਭਜੀਤ ਸਿੰਘ ਖੁਰਲ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਸਿਪਾਹੀ ਹਨ ਅਤੇ ਪੰਜਾਬ ਰਹਿੰਦਿਆਂ ਵੀ ਪਾਰਟੀ ਨਾਲ ਜੁੜੇ ਰਹੇ ਸਨ। ਇਹ ਆਰਥਿਕ ਚੋਣ ਫੰਡ ਉਨ੍ਹਾਂ ਮੋਰਿੰਡਾ ਨਿਵਾਸੀ ਹਰਜਿੰਦਰ ਸਿੰਘ ਰਾਂਹੀ ਸ. ਸਿਮਰਨਜੀਤ ਸਿੰਘ ਮਾਨ ਨੂੰ ਭੇਜਿਆ। ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕੋਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੈਲੇਫੋਰਨੀਆਂ ਯੂ ਐਸ ਏ ਨਿਵਾਸੀ ਪ੍ਰਭਜੀਤ ਸਿੰਘ ਖੁਰਲ ਦਾ ਪਾਰਟੀ ਦੀ ਤਰੱਕੀ ਲਈ ਕੀਤੀ ਇਸ ਸਹਾਇਤਾ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕੋਮੀ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਰੋਪੜ, ਰਣਦੀਪ ਸਿੰਘ ਪੀ.ਏ. ਟੂ ਸਿਮਰਨਜੀਤ ਸਿੰਘ ਮਾਨ, ਗੁਰਦਿੱਤ ਸਿੰਘ ਮੋਰਿੰਡਾ, ਗੁਰਜੰਟ ਸਿੰਘ ਕੱਟੂ, ਲਖਬੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਦਲ ਅਮ੍ਰਿੰਤਸਰ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ : ਪ੍ਰਭਜੀਤ ਸਿੰਘ ਖੁਰਲ ਕੈਲੇਫੋਰਨੀਆਂ ਯੂ ਐਸ ਏ ਵੱਲੋਂ ਭੇਜਿਆ ਪਾਰਟੀ ਫੰਡ ਸਿਮਰਨਜੀਤ ਸਿੰਘ ਮਾਨ ਨੂੰ ਸੌਂਪਦੇ ਹੋਏ ਹਰਜਿੰਦਰ ਸਿੰਘ ਛਿੱਬਰ।





